ਸਚਿਨ-ਲਾਰਾ ਨੂੰ ਪਿੱਛੇ ਛੱਡ ਕੋਹਲੀ ਬਣਾ ਸਕਦੇ ਹਨ ਇਕ ਹੋਰ ਵਰਲਡ ਰਿਕਾਰਡ

Sunday, Sep 29, 2019 - 04:23 PM (IST)

ਸਚਿਨ-ਲਾਰਾ ਨੂੰ ਪਿੱਛੇ ਛੱਡ ਕੋਹਲੀ ਬਣਾ ਸਕਦੇ ਹਨ ਇਕ ਹੋਰ ਵਰਲਡ ਰਿਕਾਰਡ

ਸਪੋਰਟਸ ਡੈਸਕ— ਟੀਮ ਇੰਡੀਆ ਦੇ ਕਪਤਾਨ ਅਤੇ ਰਨ ਮਸ਼ੀਨ ਵਿਰਾਟ ਕੋਹਲੀ ਆਏ ਦਿਨ ਕ੍ਰਿਕਟ 'ਚ ਨਵੇਂ ਕੀਰਤੀਮਾਨ ਆਪਣੇ ਨਾਂ ਕਰਦੇ ਜਾ ਰਹੇ ਗਨ। ਦੱਖਣੀ ਅਫਰੀਕਾ ਖਿਲਾਫ 2 ਅਕਤੂਬਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ ਕੋਹਲੀ ਕੋਲ ਇਕ ਹੋਰ ਵੱਡਾ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ। ਕੁਝ ਦਿਨ ਪਹਿਲਾਂ ਵਿਰਾਟ ਇੰਟਕਨੈਸ਼ਨਸ ਕ੍ਰਿਕਟ 'ਚ ਸਭ ਤੋਂ ਤੇਜ਼ 20,000 ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਸੀ। ਹੁਣ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 21 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣਨ ਤੋਂ ਕੁਝ ਦੌੜਾਂ ਦੂਰ ਹਨ।PunjabKesariਅੰਤਰਰਾਸ਼ਟਰੀ ਕ੍ਰਿਕਟ 'ਚ 21,000 ਦੌੜਾਂ
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਅੰਤਰਰਾਸ਼ਟਰੀ ਕ੍ਰਿਕਟ 'ਚ 21,000 ਦੌੜਾਂ ਪੂਰੀਆਂ ਕਰਨ ਲਈ 281 ਦੌੜਾਂ ਦੀ ਜ਼ਰੂਰਤ ਹੈ। ਇਸ ਸਮੇਂ ਵਿਰਾਟ ਦੇ 20,719 ਦੌੜਾਂ ਹਨ। ਵਿਰਾਟ ਕੋਹਲੀ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ੀ ਨਾਲ 20,000 ਦੌੜਾਂ ਬਣਾਉਣ ਵਾਲੇ ਵਰਲਡ ਦੇ ਪਹਿਲੇ ਖਿਡਾਰੀ ਬਣੇ ਅਤੇ ਸਚਿਨ ਤੇਂਦੁਲਕਰ ਅਤੇ ਬ੍ਰਾਇਨ ਲਾਰਾ ਦਾ ਰਿਕਾਰਡ ਤੋੜਿਆ ਸੀ। ਸਚਿਨ ਅਤੇ ਲਾਰਾ ਨੇ ਆਪਣੇ ਕ੍ਰਿਕਟ ਕਰੀਅਰ 'ਚ ਕੁਲ 453 ਪਾਰੀਆਂ ਖੇਡੀਆਂ। ਸਚਿਨ ਤੇਂਦੁਲਕਰ ਨੇ ਆਪਣੇ ਕ੍ਰਿਕਟ ਕਰੀਅਰ ਦੀ 417 ਵੀਂ ਪਾਰੀ 'ਚ ਇਹ ਉਪਲੱਬਧੀ ਹਾਸਲ ਕਰ ਲਈ ਸੀ।PunjabKesari
ਵਿਰਾਟ ਦਾ ਟੈਸਟ ਕ੍ਰਿਕਟ 'ਚ ਦੱਖਣੀ ਅਫਰੀਕਾ ਖਿਲਾਫ ਹੁਣ ਤਕ ਚੰਗਾ ਰਿਕਾਰਡ ਹੈ। ਵਿਰਾਟ ਨੇ ਪ੍ਰੋਟਿਆਜ਼ ਖ਼ਿਲਾਫ਼ 9 ਟੈਸਟਾਂ 'ਚ 47.37 ਦੀ ਔਸਤ ਨਾਲ ਕੁਲ 758 ਦੌੜਾਂ ਬਣਾਈਆਂ ਹਨ। ਨੌਂ ਮੈਚਾਂ ਦੀਆਂ 16 ਪਾਰੀਆਂ 'ਚ ਦੋ ਸੈਂਕੜੇ ਅਤੇ ਤਿੰਨ ਅਰਧ ਸੈਂਕੜੇ ਵੀ ਆਪਣੇ ਨਾਂ ਕੀਤੇ ਹਨ ਅਤੇ ਇਸ ਟੀਮ ਵਿਰੁਧ ਉਸ ਦੀ ਹੁਣ ਤੱਕ ਦੀ ਬੈਸਟ ਪਾਰੀ 153 ਦੌੜਾਂ ਹਨ।


Related News