ਲਾਕਡਾਊਨ ਦੌਰਾਨ ਅਨੁਸ਼ਕਾ ਲਈ ਕੋਹਲੀ ਬਣੇ ਡਾਇਨਾਸੋਰ, ਦੇਖੋ ਵਾਇਰਲ Video

5/20/2020 3:26:04 PM

ਸਪੋਰਟਸ ਡੈਸਕ : ਦੇਸ਼ ਵਿਚ ਚੌਥਾ ਲਾਕਡਾਊਨ ਸ਼ੁਰੂ ਹੋ ਚੁੱਕਾ ਹੈ। ਜਿਸ ਦੇ ਕਾਰਨ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਰਹੀ ਹੈ। ਉੱਥੇ ਹੀ ਜੇਕਰ ਸਟਾਰ ਕ੍ਰਿਕਟਰਾਂ ਦੀ ਗੱਲ ਕਰੀਏ ਤਾਂ ਸਾਰੇ ਖਿਡਾਰੀ ਆਪਣੇ ਘਰਾਂ ਵਿਚ ਰਹਿ ਕੇ ਰੱਜ ਕੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਿੱਥੇ ਉਹ ਡਾਇਨਾਸੋਰ ਬਣੇ ਦਿਸ ਰਹੇ ਹਨ। 

 
 
 
 
 
 
 
 
 
 
 
 
 
 

I spotted .... A Dinosaur on the loose 🦖🦖🦖🤪🤪🤪

A post shared by ɐɯɹɐɥS ɐʞɥsnu∀ (@anushkasharma) on May 19, 2020 at 11:57pm PDT

ਦਰਅਸਲ, ਕੋਹਲੀ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਅੱਜ ਇੰਸਟਾਗ੍ਰਾਮ 'ਤੇ ਵਿਰਾਟ ਦੀ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ ਕਿ ਮੈਂ ਇਕ ਡਾਇਨਾਸੋਰ ਦੇਖਿਆ। ਹਾਲਾਂਕਿ ਜਿਵੇਂ ਹੀ ਅਨੁਸ਼ਕਾ ਨੇ ਇਸ ਵੀਡੀਓ ਨੂੰ ਪੋਸਟ ਕੀਤਾ ਤਾਂ ਫੈਂਸ ਨੇ ਕੁਮੈਂਟਸ ਦੀ ਲਾਈਨ ਲਗਾ ਦਿੱਤਾ। ਦੱਸ ਦਈਏ ਕਿ ਇਸ ਪੋਸਟ 'ਤੇ ਅਦਾਕਾਰ ਕਰਨ ਵਾਹੀ ਨੇ ਵੀ ਕੁਮੈਂਟ ਕਰਕੇ ਹੱਸਣ ਵਾਲੀ ਇਮੋਜੀ ਪੋਸਟ ਕੀਤੀ। ਜਿਸ ਤੋਂ ਬਾਅਦ ਕਪਤਾਨ ਕੋਹਲੀ ਨੇ ਵੀ ਕੁਮੈਂਟ ਕਰਦਿਆਂ ਕਰਨ ਨੂੰ ਗਾਲ ਕੱਢ ਦਿੱਤੀ। ਇਸ ਤੋਂ ਬਾਅਦ ਫੈਂਸ ਇਸ ਕੁਮੈਂਟ ਗੱਲਬਾਤ 'ਤੇ ਰੱਜ ਕੇ ਮਜ਼ੇ ਲੈ ਰਹੇ ਹਨ।


Ranjit

Content Editor Ranjit