ਕੋਰੋਨਾ ਵਾਇਰਸ ਖਿਲਾਫ ਜਾਰੀ ਜੰਗ ਵਿਚ ਮਦਦ ਲਈ ਅੱਗੇ ਆਏ ਕੋਹਲੀ-ਅਨੁਸ਼ਕਾ, ਦਾਨ ਕੀਤੀ ਰਾਸ਼ੀ

Monday, Mar 30, 2020 - 12:02 PM (IST)

ਕੋਰੋਨਾ ਵਾਇਰਸ ਖਿਲਾਫ ਜਾਰੀ ਜੰਗ ਵਿਚ ਮਦਦ ਲਈ ਅੱਗੇ ਆਏ ਕੋਹਲੀ-ਅਨੁਸ਼ਕਾ, ਦਾਨ ਕੀਤੀ ਰਾਸ਼ੀ

ਨਵੀਂ ਦਿੱਲੀ : ਕੋਰੋਨਾ ਵਾਇਰਸ ਖਿਲਾਫ ਜਾਰੀ ਲੜਾਈ ਵਿਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਅੱਗੇ ਆਏ ਹਨ। ਵਿਰਾਟ ਕੋਹਲੀ ਨੇ ਟਵੀਟ ਕਰ ਪ੍ਰਧਾਨ ਮੰਤਰੀ ਰਾਹਤ ਫੰਡ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਾਹਤ ਫੰਡ ਵਿਚ ਦਾਨ ਦਿੱਤਾ ਹੈ। ਹਾਲਾਂਕਿ ਕੋਹਲੀ ਨੇ ਆਪਣੀ ਮਦਦ ਦੀ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ ਹੈ। ਬੀ. ਸੀ. ਸੀ. ਆਈ. ਮੁਤਾਬਕ ਕੇਂਦਰੀ ਕਰਾਰ ਨਾਲ ਜੁੜਿਆ ਕੋਈ ਵੀ ਕ੍ਰਿਕਟਰ ਆਪਣੀ ਦਾਨ ਰਾਸ਼ੀ ਦਾ ਖੁਲਾਸਾ ਨਹੀਂ ਕਰ ਸਕਦਾ। ਇਸ ਤੋਂ ਪਹਿਲਾਂ ਓਪਨਰ ਬੱਲੇਬਾਜ਼ ਸ਼ਿਖਰ ਧਵਨ ਵੀ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਦਿੱਤੀ ਦਾਨ ਰਾਸ਼ੀ ਨੂੰ ਨਹੀਂ ਦੱਸਿਆ ਸੀ।

ਉੱਥੇ ਹੀ ਬੀ. ਸੀ. ਸੀ. ਆਈ. ਨੇ ਇਸ ਮੁਸ਼ਕਿਲ ਸਮੇਂ ਵਿਚ 51 ਕਰੋੜ ਰੁਪਏ ਦੇਮ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ 50 ਲੱਖ ਰੁਪਏ ਦਾਨ ਕੀਤੇ ਸੀ। ਇਸ ਸੂਚੀ ਵਿਚ ਸੁਰੇਸ਼ ਰੈਨਾ, ਇਸ਼ਾਂਨ ਕਿਸ਼ਨ, ਅਜਿੰਕਯ ਰਹਾਨੇ ਅਤੇ ਸੌਰਵ ਤਿਵਾਰੀ ਵਰਗੇ ਖਿਡਾਰੀਆਂ ਦਾ ਨਾਂ ਸ਼ਾਮਲ ਹੈ, ਜਿਨ੍ਹਾਂ ਨੇ ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਮਦਦ ਲਈ ਹੱਥ ਵਧਾਇਆ ਹੈ।


author

Ranjit

Content Editor

Related News