ਕੋਹਲੀ ਤੇ ਜਡੇਜਾ ਨੇ ਮੁੰਬਈ ਪੁਲਸ ਦਾ ਕੀਤਾ ਧੰਨਵਾਦ

Saturday, Jul 06, 2024 - 11:12 AM (IST)

ਕੋਹਲੀ ਤੇ ਜਡੇਜਾ ਨੇ ਮੁੰਬਈ ਪੁਲਸ ਦਾ ਕੀਤਾ ਧੰਨਵਾਦ

ਮੁੰਬਈ- ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਤੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਖਿਡਾਰੀਆਂ ਦੇ ਸ਼ਾਨਦਾਰ ਸਵਾਗਤ ਤੇ ਖੇਡ ਪ੍ਰਸ਼ੰਸਕਾਂ ਨੂੰ ਸੰਭਾਲਣ ਲਈ ਇੰਨੀ ਵੱਡੀ ਗਿਣਤੀ ਵਿਚ ਪੁਲਸ ਦੀ ਮੌਜੂਦਗੀ ਤੋਂ ਖੁਸ਼ ਹੋ ਕੇ ਸ਼ੁੱਕਰਵਾਰ ਨੂੰ ਇੱਥੇ ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੀ ‘ਵਿਕਟਰੀ ਪਰੇਡ’ ਦੌਰਾਨ ਸ਼ਾਨਦਾਰ ਕੰਮ ਕਰਨ ਲਈ ਮੁੰਬਈ ਪੁਲਸ ਦਾ ਧੰਨਵਾਦ ਕੀਤਾ ਹੈ।
ਮੁੰਬਈ ਪੁਲਸ ਨੇ ਖਿਡਾਰੀਆਂ ਦੇ ਸਵਾਗਤ ਲਈ ਉਮੜੇ ਜਨ ਸੈਲਾਬ ਨੂੰ ਚੰਗੇ ਢੰਗ ਨਾਲ ਸੰਭਾਲਿਆ। ਬਾਰਬਾਡੋਸ ਤੋਂ 16 ਘੰਟਿਆਂ ਦੀ ਉਡਾਣ ਤੋਂ ਬਾਅਦ ਭਾਰਤੀ ਟੀਮ ਵੀਰਵਾਰ ਨੂੰ ਵਤਨੀ ਪਰਤੀ, ਜਿਸ ਤੋਂ ਬਾਅਦ ਖਿਡਾਰੀ ਦਿੱਲੀ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਣ ਤੋਂ ਬਾਅਦ ‘ਵਿਕਟਰੀ ਪਰੇਡ’ ਲਈ ਮੁੰਬਈ ਪਹੁੰਚੇ, ਜਿੱਥੇ ਲੱਖਾਂ ਦੀ ਗਿਣਤੀ ਵਿਚ ਕ੍ਰਿਕਟ ਪ੍ਰਸ਼ੰਸਕ ਮੌਜੂਦ ਸਨ।


author

Aarti dhillon

Content Editor

Related News