ਇਕ ਵਾਰ ਫਿਰ ਕੋਹਲੀ ਨੇ ਦਰਸ਼ਕਾਂ ਨੂੰ ਕੱਢੀ ‘ਗਾਲ’, ਇਸ਼ਾਰਾ ਕਰ ਕੇ ਕਰਾਇਆ ਚੁੱਪ (Video)

03/01/2020 1:58:59 PM

ਕ੍ਰਾਈਸਟਚਰਚ : ਟੀਮ ਇੰਡੀਆ ਦਾ ਨਿਊਜ਼ੀਲੈਂਡ ਦੌਰਾ ਕੁਝ ਖਾਸ ਨਹੀਂ ਰਿਹਾ। ਟੀ-20 ਸੀਰੀਜ ਵਿਚ ਮੇਜ਼ਬਾਨ ਨੂੰ ਧੂੜ ਚਟਾਉਣ ਤੋਂ ਬਾਅਦ ਭਾਰਤ ਨੂੰ ਵਨ ਡੇ ਸੀਰੀਜ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ 2 ਟੈਸਟ ਮੈਚਾਂ ਦੀ ਸੀਰੀਜ਼ ਵਿਚ ਵੀ ਹਾਰ ਦਾ ਖਤਰਾ ਮੰਡਰਾ ਰਿਹਾ ਹੈ। ਇਸ ਪੂਰੇ ਦੌਰੇ ’ਤੇ ਕਪਤਾਨ ਕੋਹਲੀ ਦਾ ਬੱਲਾ ਸ਼ਾਂਤ ਰਿਹਾ। ਜਿਸ ਕਾਰਨ ਉਹ ਆਲੋਚਕਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਹਰ ਕੋਈ ਕੋਹਲੀ ਦੀ ਨਾਕਾਮੀ ਦੀ ਵਜ੍ਹਾ ਉਸ ਵਿਚ ਜੋਸ਼ ਦੀ ਕਮੀ ਨੂੰ ਦੱਸ ਰਹੇ ਹਨ। ਦਰਅਸਲ, ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਕੋਹਲੀ ਨੇ ਪੁੱਛਣ ’ਤੇ ਕਿਹਾ ਸੀ ਕਿ ਕੀਵੀ ਟੀਮ ਕਾਫੀ ਚੰਗੀ ਹੈ, ਇਸ ਲਈ ਉਸ ਤੋਂ ਕੋਈ ਬਦਲਾ ਲੈਣ ਬਾਰੇ ਸੋਚ ਨਹੀਂ ਸਕਦਾ ਹੈ।

ਵਨ ਡੇ ਤੋਂ ਬਾਅਦ ਹੁਣ ਕਪਤਾਨ ਵਿਰਾਟ ਕੋਹਲੀ ਟੈਸਟ ਸੀਰੀਜ਼ ਵਿਚ ਵੀ ਫਲਾਪ ਰਹੇ ਹਨ ਪਰ ਦੂਜੇ ਟੈਸਟ ਵਿਚ ਕੋਹਲੀ ਖਰਾਬ ਬੱਲੇਬਾਜ਼ੀ ਤੋਂ ਇਲਾਵਾ ਕਈ ਹੋਰ ਕਾਰਨਾਂ ਨਾਲ ਵੀ ਚਰਚਾ ਵਿਚ ਹਨ। ਦੂਜੇ ਟੈਸਟ ਦੇ ਦੂਜੇ ਦਿਨ ਉਸ ਦਾ ਰਵੱਈਆ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਹ ਆਪਣੇ ਪੁਰਾਣੇ ਅੰਦਾਜ਼ ਵਿਚ ਹਨ। ਐਵਾਰ ਨੂੰ ਉਹ ਮੈਦਾਨ ’ਤੇ ਕਾਫੀ ਹਮਲਾਵਰ ਦਿਸੇ, ਜਿਸ ਦੀ ਇਕ ਝਲਕ ਦੂਜੇ ਦਿਨ ਟਾਮ ਲਾਥਮ ਦੀ ਵਿਕਟ ਡਿੱਗਣ ਤੋਂ ਬਾਅਦ ਦੇਖਣ ਨੂੰ ਮਿਲੀ, ਜਿੱਥੇ ਕੋਹਲੀ ਦਰਸ਼ਕਾਂ ਨੂੰ ਇਸ਼ਾਰਾ ਕਰ ਕੇ ਚੁੱਪ ਕਰਾਇਆ।

ਸ਼ਮੀ ਦੀ ਗੇਂਦ ’ਤੇ ਬੋਲਡ ਹੋਏ ਸੀ ਲਾਥਮ
ਦਰਅਸਲ, ਕਾਫੀ ਸਮੇਂ ਤੋਂ ਸਟੇਡੀਅਮ ਦੇ ਇਕ ਹਿੱਸੇ ਵਿਚ ਦਰਸ਼ਕ ਟੀਮ ਇੰਡੀਆ ਖਿਲਾਫ ਚੀਖ ਰਹੇ ਸੀ ਪਰ ਕੋਹਲੀ ਨੇ ਕਾਫੀ ਸਮੇਂ ਤਕ ਖੁਦ ’ਤੇ ਕਾਬੂ ਰੱਖਿਆ। ਇਸ ਦੌਰਾਨ ਜਿਵੇਂ ਹੀ ਮੁਹੰਮਦ ਸ਼ਮੀ ਦੀ ਗੇਂਦ ’ਤੇ ਟਾਮ ਲਾਥਮ ਆਊਟ ਹੋਏ ਤਾਂ ਭਾਰਤੀ ਕਪਤਾਨ ਨੂੰ ਆਪਣਾ ਗੁੱਸਾ ਕੱਢਣ ਦਾ ਮੌਕਾ ਮਿਲ ਗਿਆ, ਜਿਸ ਨੂੰ ਉਸ ਨੇ ਦਰਸ਼ਕਾਂ ਨੂੰ ਚੁੱਪ ਕਰਨ ਦਾ ਇਸ਼ਾਰਾ ਕਰ ਕੇ ਕੱਢਿਆ।


Related News