ਕਪਤਾਨੀ ਛੱਡਣ ਨੂੰ ਲੈ ਕੇ ਕੋਹਲੀ ਦਾ ਵੱਡਾ ਦਾਅਵਾ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਨਹੀਂ ਦਿੱਤਾ ਇਹ ਮੌਕਾ
Wednesday, Dec 15, 2021 - 04:56 PM (IST)
ਮੁੰਬਈ (ਏਜੰਸੀ) – ਭਾਰਤ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਕਿਹਾ ਕਿ ਦੱਖਣੀ ਅਫ਼ਰੀਕਾ ਦੌਰੇ ਲਈ ਟੀਮ ਦੀ ਚੋਣ ਤੋਂ 90 ਮਿੰਟ ਪਹਿਲਾਂ ਉਸ ਨੂੰ ਵਨ-ਡੇ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਉਸ ਨੂੰ ਕਦੇ ਵੀ ਟੀ-20 ਟੀਮ ਦੀ ਕਪਤਾਨੀ ਛੱਡਣ ’ਤੇ ਮੁੜ ਵਿਚਾਰ ਕਰਨ ਨੂੰ ਨਹੀਂ ਕਿਹਾ ਜਿਵੇਂ ਕਿ ਬੋਰਡ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ।
ਦੱਖਣੀ ਅਫ਼ਰੀਕਾ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ’ਚ, ਭਾਰਤੀ ਕਪਤਾਨ ਨੇ ਸਾਰੇ ਸਖ਼ਤ ਸਵਾਲਾਂ ਦੇ ਜਵਾਬ ਦਿੱਤੇ ਅਤੇ ਕਿਹਾ ਕਿ ਉਹ ਸੀਮਤ ਓਵਰਾਂ ਦੇ ਨਵੇਂ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੇ 'ਵਿਜ਼ਨ' ਦਾ ਪੂਰਾ ਸਮਰਥਨ ਕਰੇਗਾ। ਉਸ ਨੇ ਕਿਹਾ ਕਿ ਉਹ ਸਮਝ ਸਕਦਾ ਹੈ ਕਿ ਉਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੇ ਸੀਮਤ ਓਵਰਾਂ ਦੇ ਟੂਰਨਾਮੈਂਟਾਂ ’ਚ ਟਰਾਫੀਆਂ ਨਾ ਜਿੱਤਣ ਕਾਰਨ ਬਾਹਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਵੈਸਟਇੰਡੀਜ਼ ਤੋਂ ਟੀ-20 ਸੀਰੀਜ਼ ਜਿੱਤੀ
ਬੀ.ਸੀ.ਸੀ.ਆਈ. ਪ੍ਰਧਾਨ ਸੌਰਵ ਗਾਂਗੁਲੀ ਦੇ ਇਸ ਬਿਆਨ ਦਾ ਹਵਾਲਾ ਦਿੰਦੇ ਹੋਏ ਕਿ ਬੋਰਡ ਨੇ ਉਨ੍ਹਾਂ ਨੂੰ ਅਹੁਦਾ ਨਾ ਛੱਡਣ ਦੀ ਅਪੀਲ ਕੀਤੀ ਸੀ ਕਿਉਂਕਿ ਸੀਮਤ ਓਵਰਾਂ ਦੇ ਫਾਰਮੈਟਾਂ ’ਚ ਦੋ ਕਪਤਾਨਾਂ ਦਾ ਹੋਣਾ ਸ਼ਾਇਦ ਸਹੀ ਨਹੀਂ ਹੋਵੇਗਾ। ਕੋਹਲੀ ਨੇ ਕਿਹਾ, "ਜੋ ਵੀ ਫ਼ੈਸਲਾ ਲਿਆ ਗਿਆ ਹੈ, ਉਸ ਬਾਰੇ ਜੋ ਵੀ ਗੱਲਬਾਤ ਕੀਤੀ, ਜੋ ਵੀ ਕਿਹਾ ਗਿਆ ਉਹ ਗਲਤ ਹੈ। 8 ਦਸੰਬਰ ਨੂੰ ਟੈਸਟ ਸੀਰੀਜ਼ ਲਈ ਚੋਣ ਮੀਟਿੰਗ ਤੋਂ ਡੇਢ ਘੰਟਾ ਪਹਿਲਾਂ ਮੇਰੇ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਟੀ-20 ਕਪਤਾਨੀ ਬਾਰੇ ਮੇਰੇ ਫ਼ੈਸਲੇ ਦਾ ਐਲਾਨ ਹੋਣ ਤੋਂ ਬਾਅਦ ਮੇਰੇ ਨਾਲ ਸੰਪਰਕ ਨਹੀਂ ਕੀਤਾ ਗਿਆ ਸੀ। ਕੋਹਲੀ ਨੇ ਕਿਹਾ, ''ਮੁੱਖ ਚੋਣਕਾਰ ਨੇ ਟੈਸਟ ਟੀਮ 'ਤੇ ਚਰਚਾ ਕੀਤੀ ਜਿਸ 'ਤੇ ਅਸੀਂ ਦੋਵੇਂ ਸਹਿਮਤ ਹੋ ਗਏ। ਗੱਲ ਖ਼ਤਮ ਹੋਣ ਤੋਂ ਪਹਿਲਾਂ, ਮੈਨੂੰ ਦੱਸਿਆ ਗਿਆ ਕਿ ਪੰਜ ਚੋਣਕਾਰਾਂ ਨੇ ਫ਼ੈਸਲਾ ਕੀਤਾ ਹੈ ਕਿ ਮੈਂ ਵਨ-ਡੇ ਅੰਤਰਰਾਸ਼ਟਰੀ ਕਪਤਾਨ ਨਹੀਂ ਬਣਾਂਗਾ, ਜਿਸ ਲਈ ਮੈਂ ਕਿਹਾ 'ਠੀਕ ਹੈ, ਕੋਈ ਗੱਲ ਨਹੀਂ'।
ਇਹ ਵੀ ਪੜ੍ਹੋ : ਦੱ.ਅਫਰੀਕਾ ਖ਼ਿਲਾਫ ਵਨ ਡੇ ਸੀਰੀਜ਼ ਤੋਂ ਕੋਹਲੀ ਦੇ ਬ੍ਰੇਕ ’ਤੇ BCCI ਦਾ ਵੱਡਾ ਬਿਆਨ ਆਇਆ ਸਾਹਮਣੇ
ਹਾਲਾਂਕਿ ਅਗਲੇ ਸਵਾਲ 'ਤੇ ਕੋਹਲੀ ਅਤੇ ਬੀ.ਸੀ.ਸੀ.ਆਈ. ਦੇ ਅਹੁਦੇਦਾਰਾਂ ਵਿਚਾਲੇ ਮਤਭੇਦ ਸਾਹਮਣੇ ਆ ਗਏ ਪਰ ਤੁਸੀਂ ਕਿਹਾ ਕਿ ਤੁਸੀਂ ਸਿਰਫ 2023 ਵਨ-ਡੇ ਵਿਸ਼ਵ ਕੱਪ ਤੱਕ ਕਪਤਾਨ ਬਣੇ ਰਹਿਣਾ ਚਾਹੁੰਦੇ ਹੋ? ਇਸ 'ਤੇ ਕੋਹਲੀ ਨੇ ਹੱਸ ਕੇ ਪੁੱਛਿਆ, ''ਕੀ ਇਹ ਸਵਾਲ ਸੀ?'' ਜਿਸ 'ਤੇ ਪੱਤਰਕਾਰ ਨੇ ਫਿਰ ਪੁੱਛਿਆ, ''ਹਾਂ, ਇਹ ਇਕ ਸਵਾਲ ਹੈ ਕਿਉਂਕਿ ਤੁਸੀਂ ਕਿਹਾ ਸੀ ਕਿ ਤੁਸੀਂ ਭਾਰਤ ਦੀ ਵਨ-ਡੇ ਟੀਮ ਦਾ ਕਪਤਾਨ ਬਣੇ ਰਹਿਣਾ ਚਾਹੁੰਦੇ ਹੋ।'' ਕੋਹਲੀ ਨੇ ਕਿਹਾ, ‘‘ਜਦੋਂ ਮੈਂ ਟੀ-20 ਕਪਤਾਨ ਦੇ ਤੌਰ 'ਤੇ, ਮੈਂ ਪਹਿਲਾਂ ਬੀ.ਸੀ.ਸੀ.ਆਈ. ਕੋਲ ਪਹੁੰਚਿਆ ਅਤੇ ਉਨ੍ਹਾਂ ਨੂੰ ਆਪਣੇ ਫ਼ੈਸਲੇ ਬਾਰੇ ਦੱਸਿਆ ਅਤੇ ਉਨ੍ਹਾਂ (ਅਧਿਕਾਰੀਆਂ) ਦੇ ਸਾਹਮਣੇ ਆਪਣਾ ਪੱਖ ਰੱਖਿਆ।’
ਇਹ ਵੀ ਪੜ੍ਹੋ : ਕੋਹਲੀ ਨੇ ਕੀਤਾ ਸਪਸ਼ਟ, ਦੱਖਣੀ ਅਫਰੀਕਾ ਖ਼ਿਲਾਫ਼ ਵਨਡੇ ਸੀਰੀਜ਼ ਲਈ ਉਪਲੱਬਧ ਹਾਂ
ਭਾਰਤੀ ਕਪਤਾਨ ਨੇ ਗਾਂਗੁਲੀ ਦੇ ਕੁਝ ਦਿਨ ਪਹਿਲਾਂ ਦੇ ਬਿਆਨ ਤੋਂ ਪੂਰੀ ਤਰ੍ਹਾਂ ਉਲਟਾ ਬਿਆਨ ਦਿੰਦੇ ਹੋਏ ਕਿਹਾ, ''ਮੈਂ ਕਾਰਨ ਦੱਸੇ ਕਿ ਮੈਂ ਟੀ-20 ਦੀ ਕਪਤਾਨੀ ਕਿਉਂ ਛੱਡਣਾ ਚਾਹੁੰਦਾ ਹਾਂ ਅਤੇ ਮੇਰੇ ਨਜ਼ਰੀਏ ਨੂੰ ਚੰਗੀ ਤਰ੍ਹਾਂ ਸਮਝਿਆ ਗਿਆ। ਕੁਝ ਵੀ ਗਲਤ ਨਹੀਂ ਸੀ, ਕੋਈ ਝਿਜਕ ਨਹੀਂ ਸੀ ਅਤੇ ਇਕ ਵਾਰ ਵੀ ਇਹ ਨਹੀਂ ਕਿਹਾ ਗਿਆ ਸੀ ਕਿ ਤੁਹਾਨੂੰ ਟੀ-20 ਦੀ ਕਪਤਾਨੀ ਨਹੀਂ ਛੱਡਣੀ ਚਾਹੀਦੀ। ਕੋਹਲੀ ਨੇ ਕਿਹਾ ਕਿ ਬੀ.ਸੀ.ਸੀ.ਆਈ. ਦੇ ਅਹੁਦੇਦਾਰਾਂ ਨੇ ਉਨ੍ਹਾਂ ਦੇ ਫੈਸਲੇ ਨੂੰ ਪ੍ਰਗਤੀਸ਼ੀਲ ਦੱਸਿਆ। “ਇਸ ਦੇ ਉਲਟ, ਬੀ.ਸੀ.ਸੀ.ਆਈ. ਨੇ ਇਸਨੂੰ ਇੱਕ ਪ੍ਰਗਤੀਸ਼ੀਲ ਅਤੇ ਸਹੀ ਦਿਸ਼ਾ ਵਿੱਚ ਇੱਕ ਕਦਮ ਦੱਸਿਆ। ਉਸ ਸਮੇਂ ਮੈਂ ਕਿਹਾ ਸੀ ਕਿ ਹਾਂ, ਮੈਂ ਉਦੋਂ ਤੱਕ ਟੈਸਟ ਅਤੇ ਵਨ ਡੇ ਅੰਤਰਰਾਸ਼ਟਰੀ ਮੈਚਾਂ 'ਚ ਕਪਤਾਨ ਬਣੇ ਰਹਿਣਾ ਚਾਹੁੰਦਾ ਹਾਂ ਜਦੋਂ ਤੱਕ ਅਹੁਦੇਦਾਰ ਅਤੇ ਚੋਣਕਾਰ ਮਹਿਸੂਸ ਕਰਦੇ ਹਨ ਕਿ ਮੈਨੂੰ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਜਾਰੀ ਰੱਖਣਾ ਚਾਹੀਦਾ ਹੈ। ਮੇਰਾ ਸੰਚਾਰ ਸਪੱਸ਼ਟ ਸੀ। ਮੈਂ ਵਿਕਲਪ ਦਿੱਤਾ ਸੀ ਕਿ ਜੇਕਰ ਅਹੁਦੇਦਾਰਾਂ ਅਤੇ ਚੋਣਕਾਰਾਂ ਦੀ ਕੁਝ ਹੋਰ ਰਾਏ ਹੈ, ਤਾਂ ਇਹ (ਫੈਸਲਾ) ਉਨ੍ਹਾਂ ਦੇ ਹੱਥ ’ਚ ਹੈ।