ਜਿੱਤ ਤੋਂ ਬਾਅਦ ਕੋਹਲੀ ਦਾ ਆਇਆ ਵੱਡਾ ਬਿਆਨ

Saturday, Mar 02, 2019 - 10:22 PM (IST)

ਜਿੱਤ ਤੋਂ ਬਾਅਦ ਕੋਹਲੀ ਦਾ ਆਇਆ ਵੱਡਾ ਬਿਆਨ

ਜਲੰਧਰ— ਆਸਟਰੇਲੀਆ ਵਿਰੁੱਧ ਟੀ-20 ਸੀਰੀਜ਼ ਹਾਰਨ ਤੋਂ ਬਾਅਦ ਜਦੋਂ ਭਾਰਤੀ ਟੀਮ ਨੇ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਜਿੱਤਿਆ ਤਾਂ ਇਸ ਦੇ ਨਾਲ ਭਾਰਤੀ ਕਪਤਾਨ ਵਿਰਾਟ ਕੋਹਲੀ ਬਹੁਤ ਖੁਸ਼ ਦਿਖੇ। ਮੈਚ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਨੇ ਕਿਹਾ ਕਿ ਪਿਛਲੇ ਇਕ-ਮਹੀਨੇ ਤੋਂ ਸਾਡੀ ਆਸਟਰੇਲੀਆ ਟੀਮ ਦੇ ਨਾਲ ਬਰਾਬਰੀ ਦੀ ਟੱਕਰ ਰਹੀ ਹੈ। ਇਸ ਦੌਰਾਨ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਜਿੱਤਣਾ ਸਾਡੇ ਲਈ ਬਹੁਤ ਵਧੀਆ ਸੰਕੇਤ ਹੈ। ਕੋਹਲੀ ਨੇ ਇਸ ਦੇ ਨਾਲ ਹੀ ਲੰਮੇ ਸਮੇਂ ਬਾਅਦ ਭਾਰਤੀ ਟੀਮ 'ਚ ਵਾਪਸੀ ਕਰਨ ਵਾਲੇ ਰਵਿੰਦਰ ਜਡੇਜਾ ਦੀ ਤਾਰੀਫ ਕੀਤੀ। ਵਿਰਾਟ ਨੇ ਕਿਹਾ ਕਿ ਜਡੇਜਾ ਨੂੰ ਭਾਵੇ ਹੀ ਵਿਕਟ ਹਾਸਲ ਨਹੀਂ ਹੋਈ ਪਰ ਉਨ੍ਹਾਂ ਨੇ ਆਸਟਰੇਲੀਆਈ ਖਿਡਾਰੀਆਂ ਨੂੰ ਖੁੱਲ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਇਸ ਕਾਰਨ ਅਸੀਂ ਮੈਚ 'ਚ ਪਕੜ ਬਣਾਉਣ 'ਚ ਮਜ਼ਬੂਤ ਰਹੇ।
ਧੋਨੀ ਤੇ ਕੇਦਾਰ ਦੀ ਸ਼ਾਨਦਾਰ ਪਾਰੀਆਂ 'ਤੇ ਵਿਰਾਟ ਨੇ ਕਿਹਾ ਕਿ ਇਹ ਇਕ ਸਖਤ ਪਾਰੀ ਸੀ। ਅਸੀਂ ਗੇਂਦ ਦੇ ਨਾਲ-ਨਾਲ ਵਧੀਆ ਕੰਮ ਕੀਤਾ। ਸਾਡੇ ਕੋਲ ਕੇਦਾਰ ਦੇ ਨਾਲ ਮਹਿੰਦਰ ਸਿੰਘ ਧੋਨੀ ਵਰਗੇ ਖਿਡਾਰੀਆਂ ਦਾ ਅਨੁਭਵ ਸੀ। ਮੈਨੂੰ ਲੱਗਦਾ ਹੈ ਕਿ ਕੇਦਾਰ ਤੇ ਮਹਿੰਦਰ ਸਿੰਘ ਧੋਨੀ ਨੇ ਅਹਿਮ ਮੌਕੇ 'ਤੇ ਆਪਣੀ ਜ਼ਿੰਮਵਾਦੀ ਨਿਭਾਈ। ਇਹ ਬਹੁਤ ਵਧੀਆ ਸੀ। ਕੁਲਦੀਪ ਵੀ ਕੁਝ ਸਮੇਂ ਤੋਂ ਵਧੀਆ ਖੇਡ ਰਹੇ ਹਨ। ਸ਼ਮੀ ਤਾਂ ਪੂਰੇ ਫਿੱਟ ਨਜ਼ਰ ਆ ਰਹੇ ਹਨ। ਉਸ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਹ ਭਾਰਤ ਦੇ ਲਈ ਭਵਿੱਖ 'ਚ ਇਕ ਵਧੀਆ ਸੰਕੇਤ ਹੈ।

PunjabKesari
ਜ਼ਿਕਰਯੋਗ ਹੈ ਕਿ ਮੇਜ਼ਬਾਨ ਭਾਰਤ ਨੇ ਆਪਣੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਤੋਂ ਬਾਅਦ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (ਅਜੇਤੂ 59) ਤੇ ਕੇਦਾਰ ਜਾਧਵ (ਅਜੇਤੂ 81) ਦੇ ਅਜੇਤੂ ਅਰਧ ਸੈਂਕੜਿਆਂ ਤੇ ਦੋਵਾਂ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਮਹਿਮਾਨ ਟੀਮ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਵਨ ਡੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।


author

Gurdeep Singh

Content Editor

Related News