ਕਲਾਸੇਨ ਦੀਆਂ 174 ਦੌੜਾਂ, ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ 164 ਦੌੜਾਂ ਨਾਲ ਹਰਾਇਆ
Sunday, Sep 17, 2023 - 03:52 PM (IST)

ਸੇਂਚੂਰੀਅਨ (ਦੱ. ਅਫਰੀਕਾ) (ਭਾਸ਼ਾ)– ਮੱਧਕ੍ਰਮ ਦੇ ਬੱਲੇਬਾਜ਼ ਹੈਨਰਿਕ ਕਲਾਸੇਨ ਨੇ ਪਾਰੀ ਦੀ ਆਖਰੀ ਗੇਂਦ ’ਤੇ ਆਊਟ ਹੋਣ ਤੋਂ ਪਹਿਲਾਂ 83 ਗੇਂਦਾਂ ’ਤੇ 174 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਨਾਲ ਦੱਖਣੀ ਅਫਰੀਕਾ ਨੇ ਸ਼ੁੱਕਰਵਾਰ ਨੂੰ ਇੱਥੇ ਆਸਟਰੇਲੀਆ ਵਿਰੁੱਧ ਚੌਥੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ 164 ਦੌੜਾਂ ਦੀ ਸ਼ਾਨਦਾਰ ਜਿੱਤ ਨਾਲ ਲੜੀ 2-2 ਨਾਲ ਬਰਾਬਰ ਕੀਤੀ।
ਦੱਖਣੀ ਅਫਰੀਕਾ ਨੇ ਕਲਾਸੇਨ ਦੀ ਸ਼ਾਨਦਾਰ ਪਾਰੀ ਦੀ ਮਦਦ ਨਲ 5 ਵਿਕਟਾਂ ’ਤੇ 416 ਦੌੜਾਂ ਦਾ ਵੱਡਾ ਸਕੋਰ ਬਣਾਇਆ। ਫਿਰ ਉਸ ਨੇ ਆਸਟਰੇਲੀਆ ਨੂੰ 34.5 ਓਵਰਾਂ ਵਿਚ 252 ਦੌੜਾਂ ’ਤੇ ਸਮੇਟ ਦਿੱਤਾ। ਆਸਟਰੇਲੀਆ ਨੇ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਆਯੋਜਿਤ 5 ਮੈਚਾਂ ਦੀ ਲੜੀ ਵਿਚ 2-0 ਦੀ ਬੜ੍ਹਤ ਬਣਾਈ ਸੀ ਪਰ ਉਸ ਨੇ ਇਹ ਬੜ੍ਹਤ ਗੁਆ ਦਿੱਤੀ। ਆਸਟਰੇਲੀਅਨ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਦੇ ਹੱਥ ਵਿਚ ਸੱਟ ਲੱਗ ਗਈ ਹੈ, ਜਿਸ ਨਾਲ ਉਸ ਨੂੰ ਰਿਟਾਇਰਡ ਹਰਟ ਹੋਣਾ ਪਿਆ।
ਇਹ ਵੀ ਪੜ੍ਹੋ : ਡਾਇਮੰਡ ਲੀਗ : ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਮੁਕਾਬਲੇ 'ਚ ਜਿੱਤਿਆ ਚਾਂਦੀ ਦਾ ਤਮਗਾ
ਵਿਕਟਕੀਪਰ-ਬੱਲੇਬਾਜ਼ ਐਲਕਸ ਕੈਰੀ ਦੀ 99 ਦੌੜਾਂ ਦੀ ਪਾਰੀ ਵੀ ਆਸਟਰੇਲੀਆ ਦੇ ਕੰਮ ਨਹੀਂ ਆ ਸਕੀ। ਉਸ ਦੇ ਲਈ ਕੈਰੀ ਤੋਂ ਇਲਾਵਾ ਟਿਮ ਡੇਵਿਡ ਨੇ 35 ਤੇ ਮਾਰਨਸ ਲਾਬੂਸ਼ੇਨ ਨੇ 20 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ 5ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਲਈ ਉਤਰੇ ਕਲਾਸੇਨ ਨੇ ਆਪਣੀ ਪਾਰੀ ਵਿਚ 13 ਚੌਕੇ ਤੇ 13 ਛੱਕੇ ਲਗਾਏ, ਜਿਸ ਨਾਲ ਉਹ ਦੱਖਣੀ ਅਫਰੀਕਾ ਵਲੋਂ ਵਨ ਡੇ ਵਿਚ ਚੌਥੀ ਸਰਵਸ੍ਰੇਸ਼ਠ ਪਾਰੀ ਖੇਡਣ ਵਿਚ ਸਫਲ ਰਿਹਾ। ਕਲਾਸੇਨ ਨੂੰ ਮਾਰਕਸ ਸਟੋਇੰਸ ਦੀ ਗੇਂਦ ’ਤੇ ਨਾਥਨ ਐਲਿਸ ਨੇ ਬਾਊਂਡਰੀ ’ਤੇ ਕੈਚ ਕੀਤਾ ਪਰ ਤਦ ਤਕ ਉਹ ਦੱਖਣੀ ਅਫਰੀਕਾ ਨੂੰ ਵਨ ਡੇ ਵਿਚ ਆਪਣੇ ਤੀਜੇ ਬੈਸਟ ਸਕੋਰ ਤਕ ਪੁਹੰਚਾ ਚੁੱਕਾ ਸੀ।
ਕਲਾਸੇਨ ਨੇ ਡੇਵਿਡ ਮਿਲਰ (45 ਗੇਂਦਾਂ ’ਤੇ ਅਜੇਤੂ 82 ਦੌੜਾਂ) ਦੇ ਨਾਲ 5ਵੀਂ ਵਿਕਟ ਲਈ 222 ਦੌੜਾਂ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਦੋਵਾਂ ਤੋਂ ਇਲਾਵਾ ਰਾਸੀ ਵਾਨ ਡਰ ਡੂਸੇਨ ਨੇ 62 ਦੌੜਾਂ ਦਾ ਯੋਗਦਾਨ ਦਿੱਤਾ। ਦੱਖਣੀ ਅਫਰੀਕਾ ਦੀ ਪਾਰੀ ਵਿਚ ਕੁਲ 20 ਛੱਕੇ ਲੱਗੇ, ਜਿਨ੍ਹਾਂ ਵਿਚੋਂ ਨੌ ਛੱਕੇ ਜ਼ਾਂਪਾ ਦੀਆਂ ਗੇਂਦਾਂ ’ਤੇ ਲੱਗੇ। 5ਵਾਂ ਤੇ ਆਖਰੀ ਵਨ ਡੇ ਐਤਵਾਰ ਨੂੰ ਖੇਡਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ