Asia Cup 2022 : ਕੇ. ਐਲ. ਰਾਹੁਲ ਏਸ਼ੀਆ ਕੱਪ ਵਿੱਚ ਆਪਣੇ ਬੱਲੇ ਨਾਲ ਜਾਦੂ ਬਿਖੇਰਨ ਲਈ ਤਿਆਰ

Tuesday, Aug 23, 2022 - 05:26 PM (IST)

Asia Cup 2022 : ਕੇ. ਐਲ. ਰਾਹੁਲ ਏਸ਼ੀਆ ਕੱਪ ਵਿੱਚ ਆਪਣੇ ਬੱਲੇ ਨਾਲ ਜਾਦੂ ਬਿਖੇਰਨ ਲਈ ਤਿਆਰ

ਸਪੋਰਟਸ ਡੈਸਕ- ਸਾਰੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਏਸ਼ੀਆ ਕੱਪ 2022 'ਤੇ ਟਿਕੀਆਂ ਹੋਈਆਂ ਹਨ। ਮੈਗਾ ਟੂਰਨਾਮੈਂਟ ਇਸ ਮਹੀਨੇ ਦੀ 27 ਤਰੀਕ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿੱਚ ਸ਼ੁਰੂ ਹੋਣ ਵਾਲਾ ਹੈ। ਟੀਮ ਇੰਡੀਆ ਵੀ ਇਸ ਮੈਚ 'ਚ ਪੂਰਾ ਜ਼ੋਰ ਲਾਉਣ ਲਈ ਤਿਆਰ ਹੈ। ਜਿੱਥੇ ਇੱਕ ਪਾਸੇ ਟੀਮ ਇੰਡੀਆ ਦੀ ਕਪਤਾਨੀ ਕਾਰਨ ਰੋਹਿਤ ਸ਼ਰਮਾ ਦੇ ਨਾਂ ਨੇ ਹਰ ਪਾਸੇ ਸ਼ੋਰ ਮਚਾ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਕ੍ਰਿਕਟ ਦੇ ਚਹੇਤੇ ਖਿਡਾਰੀ ਕੇ. ਐਲ. ਰਾਹੁਲ ਦੀ ਵਾਪਸੀ ਨੇ ਸਾਰਿਆਂ ਦਾ ਉਤਸ਼ਾਹ ਦੁੱਗਣਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ : 28 ਅਗਸਤ ਨੂੰ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ, ਜਾਣੋ ਭਾਰਤੀ ਕ੍ਰਿਕਟ ਟੀਮ ਦੇ ਧਾਕੜਾਂ ਦੇ ਰਿਕਾਰਡ

ਇੱਕ ਸਵਦੇਸ਼ੀ ਮਾਈਕ੍ਰੋ-ਬਲੌਗਿੰਗ ਪਲੇਟਫਾਰਮ, ਕੂ ਐਪ (Koo App) ਦੁਆਰਾ ਸਟਾਰ ਸਪੋਰਟਸ ਦੁਆਰਾ ਸ਼ੇਅਰ ਕੀਤੀ ਗਈ ਇੱਕ ਪੋਸਟ, ਦੱਸਦੀ ਹੈ ਕਿ ਰਾਹੁਲ ਆਪਣਾ ਉਤਸ਼ਾਹ ਦਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜੀ ਹਾਂ, ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਪ-ਕਪਤਾਨ ਕੇ. ਐਲ. ਰਾਹੁਲ ਏਸ਼ੀਆ ਕੱਪ 2022 ਲਈ ਵਾਪਸੀ ਕਰ ਚੁੱਕੇ ਹਨ।  ਟੀਮ ਇੰਡੀਆ ਏਸ਼ੀਆ ਕੱਪ 'ਚ 28 ਅਗਸਤ ਨੂੰ ਪਾਕਿਸਤਾਨ ਦੇ ਖਿਲਾਫ ਮੈਚ ਨਾਲ ਸ਼ੁਰੂਆਤ ਕਰੇਗੀ।

ਕੇ. ਐਲ. ਰਾਹੁਲ ਨੂੰ ਏਸ਼ੀਆ ਕੱਪ 2022 ਵਿੱਚ ਟੀਮ ਇੰਡੀਆ ਦੇ ਪਹਿਲੇ ਮੈਚ ਵਿੱਚ ਕਪਤਾਨ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕਰਨ ਦਾ ਸਭ ਤੋਂ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਕੇ. ਐੱਲ.  ਰਾਹੁਲ ਦੀ ਸੱਟ ਕਾਰਨ ਲੰਬੇ ਸਮੇਂ ਬਾਅਦ ਟੀਮ ਇੰਡੀਆ 'ਚ ਵਾਪਸੀ ਹੋਈ ਹੈ।  ਅਜਿਹੇ 'ਚ ਪ੍ਰਸ਼ੰਸਕਾਂ ਦੀਆਂ ਉਮੀਦਾਂ ਵਧ ਗਈਆਂ ਹਨ।

ਸੂਤਰਾਂ ਦੀ ਮੰਨੀਏ ਤਾਂ ਰੋਹਿਤ ਸ਼ਰਮਾ ਅਤੇ ਕੇ. ਐਲ. ਰਾਹੁਲ ਓਪਨਿੰਗ ਕਰਨਗੇ । ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਦੀ ਓਪਨਿੰਗ ਜੋੜੀ ਕਾਫੀ ਹਿੱਟ ਰਹੀ ਹੈ। ਰੋਹਿਤ ਸ਼ਰਮਾ ਇਸ ਸਮੇਂ ਜ਼ਬਰਦਸਤ ਫਾਰਮ 'ਚ ਹੈ। ਕੇ. ਐੱਲ. ਰਾਹੁਲ ਦੀ ਸੱਟ ਤੋਂ ਵਾਪਸੀ ਨੂੰ ਲੈ ਕੇ ਵੀ ਬਿਹਤਰ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਏਸ਼ੀਆ ਕੱਪ 2022 'ਚ ਛੇ ਟੀਮਾਂ ਹਿੱਸਾ ਲੈਣ ਜਾ ਰਹੀਆਂ ਹਨ, ਜਿਸ 'ਚ ਸ਼੍ਰੀਲੰਕਾ, ਸਾਬਕਾ ਚੈਂਪੀਅਨ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਪਹਿਲਾਂ ਹੀ ਟੂਰਨਾਮੈਂਟ ਲਈ ਕੁਆਲੀਫਾਈ ਕਰ ਚੁੱਕੇ ਹਨ। ਇਸ ਦੇ ਨਾਲ ਹੀ ਛੇਵੀਂ ਅਤੇ ਆਖਰੀ ਟੀਮ ਦਾ ਫੈਸਲਾ ਕੁਆਲੀਫਾਇੰਗ ਟੂਰਨਾਮੈਂਟ ਤੋਂ ਬਾਅਦ ਕੀਤਾ ਜਾਵੇਗਾ। ਭਾਰਤ 28 ਅਗਸਤ ਨੂੰ ਪਾਕਿਸਤਾਨ ਖਿਲਾਫ ਆਪਣਾ ਡੈਬਿਊ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਪਾਏ ਗਏ ਕੋਵਿਡ-19 ਪਾਜ਼ੇਟਿਵ : ਰਿਪੋਰਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News