KL ਰਾਹੁਲ ਨੇ IPL ਦੇ ਇਸ ਨਿਯਮ ਦੀ ਕੀਤੀ ਉਲੰਘਣਾ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ

Thursday, Apr 20, 2023 - 04:04 PM (IST)

KL ਰਾਹੁਲ ਨੇ IPL ਦੇ ਇਸ ਨਿਯਮ ਦੀ ਕੀਤੀ ਉਲੰਘਣਾ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ

ਜੈਪੁਰ (ਭਾਸ਼ਾ)- ਲਖਨਊ ਸੁਪਰਜਾਇੰਟਸ ਦੇ ਕਪਤਾਨ ਕੇ.ਐੱਲ. ਰਾਹੁਲ ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਮੈਚ ਦੌਰਾਨ ਹੌਲੀ ਓਵਰ-ਰੇਟ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਬੁੱਧਵਾਰ ਰਾਤ ਨੂੰ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਲਖਨਊ ਨੇ 10 ਦੌੜਾਂ ਨਾਲ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ: ਪਤੀ ਨਾਲ ਹਵਾ 'ਚ ਸਟੰਟ ਕਰ ਰਹੀ ਪਤਨੀ 30 ਫੁੱਟ ਤੋਂ ਹੇਠਾਂ ਡਿੱਗੀ, ਮਿਲੀ ਦਰਦਨਾਕ ਮੌਤ (ਵੀਡੀਓ)

ਆਈ.ਪੀ.ਐੱਲ. ਨੇ ਇੱਕ ਬਿਆਨ ਵਿੱਚ ਕਿਹਾ, "ਟੀਮ ਦਾ ਮੌਜੂਦਾ ਸੀਜ਼ਨ ਵਿੱਚ ਹੌਲੀ ਓਵਰ-ਰੇਟ ਨਾਲ ਸਬੰਧਤ ਆਈ.ਪੀ.ਐੱਲ. ਕੋਡ ਆਫ ਕੰਡਕਟ ਤਹਿਤ ਇਹ ਪਹਿਲਾ ਅਪਰਾਧ ਹੈ ਅਤੇ ਇਸ ਲਈ ਕਪਤਾਨ ਰਾਹੁਲ ਨੂੰ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।" ਆਈ.ਪੀ.ਐੱਲ. ਦੀ ਟੀਚਾ ਮੈਚਾਂ ਨੂੰ 3 ਘੰਟੇ ਅਤੇ 20 ਮਿੰਟ ਵਿਚ ਖ਼ਤਮ ਕਰਨਾ ਹੈ ਪਰ ਹੌਲੀ ਓਵਰ ਰੇਟ ਇਕ ਮੁੱਦਾ ਬਣਦਾ ਜਾ ਰਿਹਾ ਹੈ, ਜਿਸ ਕਾਰਨ ਮੈਚ 4 ਘੰਟੇ ਤੋਂ ਵੀ ਵੱਧ ਸਮੇਂ ਤੱਕ ਚੱਲ ਰਹੇ ਹਨ।

ਇਹ ਵੀ ਪੜ੍ਹੋ: ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 6 ਲੋਕਾਂ ਦੀ ਦਰਦਨਾਕ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News