ਸਾਬਕਾ ਕ੍ਰਿਕਟਰ ਤੇ ਰਾਸ਼ਟਰੀ ਚੋਣਕਰਤਾ ਦਾ ਕੋਰੋਨਾ ਨਾਲ ਦਿਹਾਂਤ, ਪਿਛਲੇ ਹਫ਼ਤੇ ਪਾਏ ਗਏ ਸਨ ਪਾਜ਼ੇਟਿਵ

Sunday, May 02, 2021 - 02:55 PM (IST)

ਸਾਬਕਾ ਕ੍ਰਿਕਟਰ ਤੇ ਰਾਸ਼ਟਰੀ ਚੋਣਕਰਤਾ ਦਾ ਕੋਰੋਨਾ ਨਾਲ ਦਿਹਾਂਤ, ਪਿਛਲੇ ਹਫ਼ਤੇ ਪਾਏ ਗਏ ਸਨ ਪਾਜ਼ੇਟਿਵ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਸਾਬਕਾ ਚੋਣਕਰਤਾ ਤੇ ਰਾਜਸਥਾਨ ਦੇ ਸਾਬਕਾ ਕਪਤਾਨ ਕਿਸ਼ਨ ਰੂੰਗਟਾ ਦਾ ਜੈਪੁਰ ਦੇ ਹਸਪਤਾਲ ’ਚ ਕੋਵਿਡ-19 ਨਾਲ ਜੂਝਣ ਦੇ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਨੇ 88 ਸਾਲ ਦੀ ਉਮਰ ’ਚ ਆਖ਼ਰੀ ਸ਼ਾਹ ਲਿਆ।

ਇਹ ਤਜਰਬੇਕਾਰ ਪ੍ਰਸ਼ਾਸਕ ਪਿਛਲੇ ਹਫਤੇ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਇਆ ਗਿਆ ਸੀ ਤੇ ਸ਼ਨੀਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਬੀ. ਸੀ. ਸੀ. ਆਈ. ਦੇ ਸੂਤਰ ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸਾਬਕਾ ਪਹਿਲੇ ਦਰਜੇ ਦੇ ਕ੍ਰਿਕਟਰ ਤੇ ਰਾਸ਼ਟਰੀ ਚੋਣਕਰਤਾ ਕਿਸ਼ਨ ਰੂੰਗਟਾ ਦਾ ਕੋਵਿਡ-19 ਕਾਰਨ ਦਿਹਾਂਤ ਹੋ ਗਿਆ ਹੈ। ਰੂੰਗਟ ਮੱਧ ਖੇਤਰ ਤੋਂ 1998 ’ਚ ਚੋਣਕਰਤਾ ਰਹੇ। ਉਨ੍ਹਾਂ ਨੇ 1953 ਤੋਂ 1970 ਵਿਚਾਲੇ 59 ਪਹਿਲੇ ਦਰਜੇ ਦੇ ਮੈਚ ਖੇਡੇ ਤੇ 2717 ਦੌੜਾਂ ਬਣਾਈਆਂ।


author

Tarsem Singh

Content Editor

Related News