ਵਿਕਟਾਂ ਦੇ ਅੱਗੇ ਤੇ ਵਿਕਟਾਂ ਦੇ ਪਿੱਛੇ ਆਪਣੀ ਖੇਡ ਨਾਲ ਭਾਰਤ ਦਾ ਭਰੋਸੇਮੰਦ ਵਿਕਟਕੀਪਰ-ਬੱਲੇਬਾਜ਼ ਬਣਿਆ ਕਿਸ਼ਨ

Thursday, Sep 07, 2023 - 08:51 PM (IST)

ਕੋਲੰਬੋ, (ਭਾਸ਼ਾ)– ਵਿਕਟਾਂ ਦੇ ਅੱਗੇ ਤੇ ਵਿਕਟਾਂ ਦੇ ਪਿੱਛੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਈਸ਼ਾਨ ਕਿਸ਼ਨ ਇਕ ਤੋਂ ਲੈ ਕੇ ਪੰਜਵੇਂ ਨੰਬਰ ਤਕ ਕਿਸੇ ਵੀ ਸਥਾਨ ’ਤੇ ਬੱਲੇਬਾਜ਼ੀ ਕਰ ਸਕਦਾ ਹੈ ਤੇ ਵਿਕਟਕੀਪਰ ਦੇ ਰੂਪ ’ਚ ਹਮੇਸ਼ਾ ਆਪਣੀ ਹਾਜ਼ਰੀ ਦਰਜ ਕਰਵਾਉਂਦਾ ਹੈ। ਇਹ ਹੀ ਵਜ੍ਹਾ ਹੈ ਕਿ ਉਹ ਵਿਸ਼ਵ ਕੱਪ ਲਈ ਕੇ. ਐੱਲ. ਰਾਹੁਲ ਤੋਂ ਬਾਅਦ ਦੂਜੇ ਵਿਕਟਕੀਪਰ-ਬੱਲੇਬਾਜ਼ ਦੇ ਤੌਰ ’ਤੇ ਭਾਰਤੀ ਟੀਮ ’ਚ ਸ਼ਾਮਲ ਹੈ।

ਕਿਸ਼ਨ ਦਾ ਇੱਥੋਂ ਤਕ ਪਹੁੰਚਣ ਦਾ ਸਫਰ ਹਾਲਾਂਕਿ ਸੌਖਾ ਨਹੀਂ ਰਿਹਾ। ਉਹ ਕ੍ਰਿਕਟ ਵਿਚ ਬਿਹਤਰ ਸਹੂਲਤਾਂ ਹਾਸਲ ਕਰਨ ਲਈ ਪਟਨਾ ਛੱਡ ਕੇ ਰਾਂਚੀ ਵਿਚ ਆ ਗਿਆ ਸੀ। ਝਾਰਖੰਡ ਦੇ ਤੇਜ਼ ਗੇਂਦਬਾਜ਼ ਤੇ ਕਿਸ਼ਨ ਦੇ ਦੋਸਤ ਮੋਨੂ ਕੁਮਾਰ ਨੇ ਕਿਹਾ,‘‘ਉਹ ਸ਼ੁਰੂ ਤੋਂ ਹੀ ‘ਫਾਈਟਰ’ ਰਿਹਾ ਹੈ ਤੇ ਕ੍ਰਿਕਟ ਵਿਚ ਕਰੀਅਰ ਬਣਾਉਣ ਨੂੰ ਲੈ ਕੇ ਉਸਦੇ ਵਿਚਾਰ ਸਪੱਸ਼ਟ ਸਨ। ਉਹ ਜਿੱਥੇ ਅਭਿਆਸ ਕਰਦਾ ਸੀ, ਉਹ ਖੇਤਰ ਮਹਿੰਦਰ ਸਿੰਘ ਧੋਨੀ ਦੇ ਘਰ ਤੋਂ ਬੇਹੱਦ ਨੇੜੇ ਸੀ ਤੇ ਉਹ ਹਮੇਸ਼ਾ ਮਾਹੀ ਭਰਾ ਦੇ ਨਕਸ਼ੇ ਕਦਮਾਂ ’ਤੇ ਚੱਲਣਾ ਚਾਹੁੰਦਾ ਹੈ ਤੇ ਹਮੇਸ਼ਾ ਉਸਦੀਆਂ ਵੀਡੀਓਜ਼ ਦੇਖਦਾ ਹੈ।’’

ਇਹ ਵੀ ਪੜ੍ਹੋ : ਗੌਤਮ ਗੰਭੀਰ ਨੇ ਚੁਣਿਆ ਸਰਵਸ੍ਰੇਸ਼ਠ ਕਪਤਾਨ, ਗਾਂਗੁਲੀ, ਧੋਨੀ ਜਾਂ ਵਿਰਾਟ ਨਹੀਂ ਸਗੋਂ ਇਸ ਕ੍ਰਿਕਟਰ ਦਾ ਲਿਆ ਨਾਂ

ਉਸ ਨੇ ਕਿਹਾ,‘‘ਕਿਸਮਤ ਨਾਲ 2013 ’ਚ ਜੇ. ਐੱਸ. ਸੀ. ਏ. ਸਟੇਡੀਅਮ ਤਿਆਰ ਹੋ ਗਿਆ, ਜਿਸ ਨਾਲ ਉਸ ਨੂੰ ਆਪਣੀ ਖੇਡ ਨੂੰ ਬਿਹਤਰ ਬਣਾਉਣ ’ਚ ਮਦਦ ਮਿਲੀ।’’ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ 2018 ਤੋਂ ਕਿਸ਼ਨ ਦੇ ਨਾਲ ਕੰਮ ਕਰਨ ਵਾਲੇ ਸਾਬਕਾ ਭਾਰਤੀ ਵਿਕਟਕੀਪਰ-ਬੱਲੇਬਾਜ਼ ਕਿਰਣ ਮੌਰੇ ਨੇ ਵੀ ਝਾਰਖੰਡ ਦੇ ਖਿਡਾਰੀ ਦੀ ਸ਼ਲਾਘਾ ਕੀਤੀ। ਮੌਰੇ ਨੇ ਕਿਹਾ,‘‘ਮੈਂ ਵਿਕਟਕੀਪਰਾਂ ਦੇ ਕੈਂਪ ਲਈ ਐੱਨ. ਸੀ. ਏ. ਵਿਚ ਸੀ ਤੇ ਉਸ ਬੈਚ ’ਚ ਕਿਸ਼ਨ ਤੇ ਸੰਜੂ ਸੈਮਸਨ ਵਰਗੇ ਖਿਡਾਰੀ ਸ਼ਾਮਲ ਸਨ। ਕਿਸ਼ਨ ਬੇਹੱਦ ਫੁਰਤੀਲਾ ਖਿਡਾਰੀ ਹੈ ਤੇ ਉਸ ਉਮਰ ਵਿਚ ਵੀ ਉਸਦੀ ਵਿਕਟਕੀਪਿੰਗ ਸ਼ਾਨਦਾਰ ਸੀ।’’

ਮੌਰੇ ਨੇ ਕਿਹਾ ਕਿ ਉਸ ਨੇ ਕਿਸ਼ਨ ਦੀ ਖੇਡ ’ਚ ਕੋਈ ਖਾਸ ਬਦਲਾਅ ਨਹੀਂ ਕੀਤਾ ਤੇ ਸਿਰਫ ਕੁਝ ਸੁਧਾਰ ਹੀ ਕੀਤਾ। ਉਸ ਨੇ ਕਿਹਾ ਕਿ ਉਹ ਸੁਭਾਵਿਕ ਖਿਡਾਰੀ ਸੀ। ਮੈਂ ਉਸ ਨੂੰ ਵਿਕਟਕੀਪਰ ਦੇ ਰੂਪ ’ਚ ਉਸਦੇ ਸਿਰ ਦੀ ਸਥਿਤੀ ਅਤੇ ਬੈਠਣ ਦੀ ਸਥਿਤੀ ਦੇ ਬਾਰੇ ’ਚ ਦੱਸਿਆ। ਇਸ ਤੋਂ ਇਲਾਵਾ ਅਸੀਂ ਗੇਂਦ ਫੜਨ ਦੀ ਸਥਿਤੀ ’ਤੇ ਵੀ ਕੁਝ ਕੰਮ ਕੀਤਾ। ਜਦੋਂ ਮੈਂ ਮੁੰਬਈ ਇੰਡੀਅਨਜ਼ ਨਾਲ ਜੁੜਿਆ ਤਾਂ ਤਦ ਵੀ ਅਸੀਂ ਕੁਝ ਚੀਜ਼ਾਂ ’ਤੇ ਕੰਮ ਕੀਤਾ ਸੀ। ਉਹ ਹਮੇਸ਼ਾ ਕੁਝ ਨਵੀਂ ਚੀਜ਼ ਸਿੱਖਣ ਲਈ ਉਤਾਵਲਾ ਰਹਿੰਦਾ ਹੈ।

ਇਹ ਵੀ ਪੜ੍ਹੋ : BCCI ਪੁਰਸ਼ ਵਿਸ਼ਵ ਕੱਪ ਲਈ ਇੰਨੀਆਂ ਲੱਖ ਟਿਕਟਾਂ ਜਾਰੀ ਕਰਨ ਨੂੰ ਤਿਆਰ

ਕਿਸ਼ਨ ਨੂੰ ਵਨ ਡੇ ਵਿਚ ਆਮ ਤੌਰ ’ਤੇ ਚੋਟੀਕ੍ਰਮ ’ਚ ਖੇਡਣ ਦਾ ਮੌਕਾ ਮਿਲਦਾ ਰਿਹਾ ਪਰ ਪਾਕਿਸਤਾਨ ਵਿਰੁੱਧ ਏਸ਼ੀਆ ਕੱਪ ਵਿਚ ਜਦੋਂ ਉਸ ਨੂੰ 5ਵੇਂ ਨੰਬਰ ’ਤੇ ਉਤਾਰਿਆ ਗਿਆ ਤਾਂ ਉਸ ਨੇ ਵਿਰੋਧੀ ਹਾਲਾਤ ’ਚ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਤੋਂ ਬਾਅਦ ਕੁਝ ਸਾਬਕਾ ਕ੍ਰਿਕਟਰਾਂ ਨੇ ਉਸ ਨੂੰ ਵਿਸ਼ਵ ਕੱਪ ਦੌਰਾਨ ਕੇ. ਐੱਲ. ਰਾਹੁਲ ’ਤੇ ਪਹਿਲ ਦੇਣ ਲਈ ਕਿਹਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Tarsem Singh

Content Editor

Related News