ਖੇਡ ਮੰਤਰੀ ਨੇ ਅੰਡਰ-15 ਫੁੱਟਬਾਲ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

07/11/2019 5:27:45 PM

ਨਵੀਂ ਦਿੱਲੀ— ਖੇਡ ਮੰਤਰੀ ਕਿਰਿਨ ਰਿਜਿਜੂ ਨੇ ਵੀਰਵਾਰ ਨੂੰ ਨਾਗਾਲੈਂਡ ਦੀ ਅੰਡਰ-15 ਬਾਲਿਕਾ ਫੁੱਟਬਾਲ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਜੋ ਸਵੀਡਨ 'ਚ ਹੋਣ ਵਾਲੇ ਦੁਨੀਆ ਦੇ ਸਭ ਤੋਂ ਯੁਵਾ ਟੂਰਨਾਮੈਂਟ ਗੋਥੀਆ ਕੱਪ 'ਚ ਹਿੱਸਾ ਲੈਣ ਰਵਾਨਾ ਹੋਈ। ਇਸ ਕੌਮਾਂਤਰੀ ਫੁੱਟਬਾਲ ਟੂਰਨਾਮੈਂਟ 'ਚ ਇਸ ਸਾਲ 80 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਭਾਰਤ ਦੀ ਨੁਮਾਇੰਦਗੀ ਨਾਗਾਲੈਂਡ ਕਰ ਰਿਹਾ ਹੈ। ਨਾਗਾਲੈਂਡ ਦੇ ਮੁੱਖਮੰਤਰੀ ਨੇਪਿਊ ਰੀਓ ਟੀਮ ਦੇ ਨਾਲ ਹਨ। 

ਫੁੱਟਬਾਲ ਖਿਡਾਰੀਆਂ ਨੇ ਖੇਡ ਮੰਤਰੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ ਅਤੇ ਰਿਜਿਜੂ ਨੇ ਉਨ੍ਹਾਂ ਨੂੰ ਪ੍ਰੇਰਕ ਸੰਦੇਸ਼ ਦਿੱਤਾ। ਟੂਰਨਾਮੈਂਟ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ, ''ਇਹ ਦੇਸ਼ ਲਈ ਮਾਣ ਦੀ ਗੱਲ ਹੈ ਕਿ ਇਨ੍ਹਾਂ ਯੁਵਾ ਲੜਕੀਆਂ ਨੇ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ ਹੈ। ਮੈਂ ਉਨ੍ਹਾਂ ਦੇ ਕੋਚ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਟ੍ਰੇਨਿੰਗ ਦੇ ਤਰੀਕਿਆਂ ਬਾਰੇ ਪੁੱਛਿਆ ਅਤੇ ਨਾਲ ਹੀ ਦੱਸਿਆ ਕਿ ਉਨ੍ਹਾਂ ਦੀ ਟੀਮ ਤੋਂ ਕੀ ਉਮੀਦ ਹੈ ਅਤੇ ਮੈਨੁੰ ਉਮੀਦ ਹੈ ਕਿ ਉਹ ਚੰਗਾ ਕਰਨਗੇ।''


Tarsem Singh

Content Editor

Related News