ਕਿਰਨ ਜਾਰਜ ਤੇ ਲਕਸ਼ੈ ਸੇਨ ਇੰਡੋਨੇਸ਼ੀਆ ਮਾਸਟਰਸ ਦੇ ਦੂਜੇ ਦੌਰ ’ਚ, ਪ੍ਰਣਯ ਤੇ ਸ਼੍ਰੀਕਾਂਤ ਬਾਹਰ

Thursday, Jan 25, 2024 - 03:46 PM (IST)

ਜਕਾਰਤਾ, (ਭਾਸ਼ਾ)– ਲਕਸ਼ੈ ਸੇਨ ਤੇ ਕਿਰਨ ਜਾਰਜ ਨੇ ਬੁੱਧਵਾਰ ਨੂੰ ਇੱਥੇ ਇੰਡੋਨੇਸ਼ੀਆ ਮਾਸਟਰਸ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਜਗ੍ਹਾ ਬਣਾਈ ਪਰ ਸਟਾਰ ਖਿਡਾਰੀ ਐੱਚ. ਐੱਸ. ਪ੍ਰਣਯ ਤੇ ਕਿਦਾਂਬੀ ਸ਼੍ਰੀਕਾਂਤ ਸ਼ੁਰੂਆਤੀ ਦੌਰ ਵਿਚ ਹਾਰ ਕੇ ਬਾਹਰ ਹੋ ਗਏ। ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ਵਿਚ ਰੁੱਝੇ ਦੁਨੀਆ ਦੇ 19ਵੇਂ ਨੰਬਰ ਦੇ ਖਿਡਾਰੀ ਸੇਨ ਨੇ ਚੀਨ ਦੇ ਵੇਂਗ ਹੋਂਗ ਯਾਂਗ ਤੋਂ ਮਲੇਸ਼ੀਆ ਓਪਨ ਦੇ ਪਹਿਲੇ ਦੌਰ ਵਿਚ ਮਿਲੀ ਹਾਰ ਦਾ ਬਦਲਾ ਲੈ ਲਿਆ। ਉਸ ਨੇ ਚੀਨ ਦੇ ਖਿਡਾਰੀ ’ਤੇ 24-22, 21-15 ਨਾਲ ਜਿੱਤ ਹਾਸਲ ਕੀਤੀ।

ਇਹ ਵੀ ਪੜ੍ਹੋ : ਮੈਰੀਕਾਮ ਨੇ ਬਾਕਸਿੰਗ ਤੋਂ ਸੰਨਿਆਸ ਲੈਣ ਦੀਆਂ ਖਬਰਾਂ ਦਾ ਕੀਤਾ ਖੰਡਨ

2020 ਓਡਿਸ਼ਾ ਓਪਨ ਤੇ 2023 ਡੈੱਨਮਾਰਕ ਮਾਸਟਰਸ ਵਿਚ ਸੁਪਰ 100 ਖਿਤਾਬ ਜਿੱਤਣ ਵਾਲੇ 23 ਸਾਲ ਦੇ ਜਾਰਜ ਨੇ ਪਹਿਲੇ ਦੌਰ ਵਿਚ ਇਕ ਸੈੱਟ ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਨੂੰ 18-21, 21-16, 21-19 ਨਾਲ ਹਰਾ ਦਿੱਤਾ। ਦੁਨੀਆ ਦਾ 8ਵੇਂ ਨੰਬਰ ਦਾ ਖਿਡਾਰੀ ਪ੍ਰਣਯ ਪਹਿਲੇ ਦੌਰ ਵਿਚ ਸਿੰਗਾਪੁਰ ਦੇ ਸਾਬਕਾ ਵਿਸ਼ਵ ਚੈਂਪੀਅਨ ਲੋਹ ਕੀਨ ਯਿਊ ਹੱਥੋਂ 18-21, 21-19, 10-21 ਨਾਲ ਹਾਰ ਗਿਆ ਜਦਕਿ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਨੇ ਮਲੇਸ਼ੀਆ ਦੇ 10ਵੀਂ ਰੈਂਕਿੰਗ ਦੇ ਲੀ ਜੀ ਜਿਆ ਨੂੰ ਸਖਤ ਚੁਣੌਤੀ ਦਿੱਤੀ ਪਰ ਉਹ 54 ਮਿੰਟ ਤਕ ਚੱਲੇ ਮੁਕਾਬਲੇ ਵਿਚ 21-19, 14-21, 11-21 ਨਾਲ ਹਾਰ ਕੇ ਬਾਹਰ ਹੋ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News