IPL ਨੀਲਾਮੀ 'ਚ 10 ਕਰੋੜ 'ਚ ਵਿਕੇ ਮੈਕਸਵੈੱਲ ਨੇ ਸਿਰਫ 39 ਗੇਂਦਾਂ 'ਤੇ ਬਣਾਈਆਂ 83 ਦੌੜਾਂ

Saturday, Dec 21, 2019 - 11:01 AM (IST)

IPL ਨੀਲਾਮੀ 'ਚ 10 ਕਰੋੜ 'ਚ ਵਿਕੇ ਮੈਕਸਵੈੱਲ ਨੇ ਸਿਰਫ 39 ਗੇਂਦਾਂ 'ਤੇ ਬਣਾਈਆਂ 83 ਦੌੜਾਂ

ਸਪੋਰਟਸ ਡੈਸਕ - ਆਸਟਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਆਈ. ਪੀ. ਐੱਲ. ਨੀਲਾਮੀ 'ਚ ਕਿੰਗਜ਼ ਇਲੈਵਨ ਪੰਜਾਬ ਵਲੋਂ 10.75 ਕਰੋੜ ਰੁਪਏ 'ਚ ਖਰੀਦੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਬਿੱਗ ਬੈਸ਼ ਲੀਗ 'ਚ ਮੈਲਬੋਰਨ ਸਟਾਰਸ ਲਈ 39 ਗੇਂਦਾਂ 'ਤੇ 83 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਮਾਨਸਿਕ ਤੰਦਰੁਸਤੀ 'ਤੇ ਧਿਆਨ ਦੇਣ ਲਈ ਬ੍ਰੇਕ ਲੈ ਕੇ ਵਾਪਸੀ ਕਰਨ ਤੋਂ ਬਾਅਦ ਮੈਕਸਵੈੱਲ ਨੇ ਇਕ ਵਾਰ ਫਿਰ ਦਿਖਾ ਦਿੱਤਾ ਕਿ ਉਸ ਨੂੰ ਟੀ-20 ਕ੍ਰਿਕਟ 'ਚ ਸਭ ਤੋਂ ਖਤਰਨਾਕ ਬੱਲੇਬਾਜ਼ਾਂ 'ਚੋਂ ਇਕ ਕਿਉਂ ਮੰਨਿਆ ਜਾਂਦਾ ਹੈ। ਉਸ ਨੇ ਪਾਰੀ ਦੌਰਾਨ 7 ਚੌਕੇ ਤੇ 5 ਛੱਕੇ ਲਾਏ। ਉਸ ਨੇ ਨਾਲ ਹੀ ਆਪਣੇ ਸਭ ਤੋਂ ਤੇਜ਼ ਅਰਧ ਸੈਂਕੜੇ (23 ਗੇਂਦਾਂ) ਦੀ ਬਰਾਬਰੀ ਕੀਤੀ। ਉਸਦੀ ਪਾਰੀ ਨਾਲ ਉਸਦੀ ਟੀਮ ਨੇ ਬ੍ਰਿਸਬੇਨ ਹੀਟ ਵਿਰੁੱਧ 7 ਵਿਕਟਾਂ 'ਤੇ 167 ਦੌੜਾਂ ਦਾ ਸਕੋਰ ਖੜ੍ਹਾ ਕੀਤਾ। PunjabKesari
ਕਿੰਗਜ਼ ਇਲੈਵਨ ਪੰਜਾਬ ਨੇ ਟਵਿਟਰ 'ਤੇ ਮੈਕਸਵੈੱਲ ਦੀ ਪਾਰੀ ਦੀ ਸ਼ਲਾਘਾ ਕੀਤੀ, ਜਿਹੜਾ ਤਿੰਨ ਸਾਲ ਤੋਂ ਬਾਅਦ ਫ੍ਰੈਂਚਾਇਜ਼ੀ 'ਚ ਵਾਪਸੀ ਕਰ ਰਿਹਾ ਹੈ। ਮੈਕਸਵੈੱਲ 2014 ਤੋਂ 2017 ਤਕ ਕਿੰਗਜ਼ ਇਲੈਵਨ ਪੰਜਾਬ ਲਈ ਖੇਡਿਆ ਸੀ। 2018 'ਚ ਉਸ ਨੂੰ ਦਿੱਲੀ ਕੈਪੀਟਲਸ ਨੇ ਖਰੀਦਿਆ ਸੀ। ਪਿਛਲੇ ਸਾਲ ਉਸ ਨੇ ਲੀਗ 'ਚ ਨਾ ਖੇਡਣ ਦਾ ਫੈਸਲਾ ਕੀਤਾ ਸੀ।PunjabKesari


Related News