ਅਜਮੇਰ ''ਚ ਭਾਰਤ-ਨੇਪਾਲ ਵਿਚਾਲੇ ਖੇਡਿਆ ਜਾਵੇਗਾ ਖੋ-ਖੋ ਮੈਚ

05/25/2018 1:31:27 PM

ਜੈਪੁਰ (ਬਿਊਰੋ)— ਰਾਜਸਥਾਨ ਸੂਬਾ ਖੇਡ ਪਰਿਸ਼ਦ ਦੇ ਸੀਨੀਅਰ ਖੋ-ਖੋ ਕੋਚ ਕੈਲਾਸ਼ ਚੰਦ ਸ਼ਰਮਾ ਨੂੰ ਭਾਰਤੀ ਖੋ-ਖੋ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਸ਼ਰਮਾ ਸ਼ੁੱਕਰਵਾਰ ਨੂੰ ਅਜਮੇਰ 'ਚ ਭਾਰਤ ਅਤੇ ਨੇਪਾਲ ਵਾਲੇ ਹੋਣ ਵਾਲੇ ਮੈਚ 'ਚ ਭਾਰਤੀ ਟੀਮ ਦੇ ਕੋਚ ਦੀ ਭੂਮਿਕਾ ਨਿਭਾਉਣਗੇ। ਨੇਪਾਲ ਦੀ ਟੀਮ ਭਾਰਤ 'ਚ 5 ਮੈਚ ਖੇਡਣ ਆਈ ਹੈ।

ਪਹਿਲਾ ਮੈਚ ਫਰੀਦਾਬਾਦ 'ਚ 22 ਮਈ ਨੂੰ ਖੇਡਿਆ ਗਿਆ ਸੀ ਜਦਕਿ ਦੂਜਾ ਮੈਚ 25 ਮਈ ਨੂੰ ਅਜਮੇਰ 'ਚ ਹੋਵੇਗਾ। ਇਸ ਤੋਂ ਇਲਾਵਾ ਇੰਦੌਰ 'ਚ 27 ਅਤੇ ਮੁੰਬਈ 'ਚ 30 ਮਈ ਨੰ ਮੈਚ ਖੇਡਿਆ ਜਾਵੇਗਾ। ਪੰਜ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਇਕ ਜੂਨ ਨੂੰ ਪਟਨਾ 'ਚ ਹੋਵੇਗਾ। ਸ਼ਰਮਾ ਨੇ ਇਸ ਤੋਂ ਪਹਿਲਾਂ ਗੁਹਾਟੀ 'ਚ ਆਯੋਜਿਤ ਹੋਏ ਸਾਊਥ ਏਸ਼ੀਅਨ ਗੇਮਜ਼ 'ਚ ਵੀ ਭਾਰਤੀ ਟੀਮ ਦੇ ਕੋਚ ਦੀ ਭੂਮਿਕਾ ਨਿਭਾਈ ਸੀ।


Related News