ਖੇਲ ਰਤਨ ਲਈ ਹੋਵੇਗਾ ਜ਼ਬਰਦਸਤ ਘਮਾਸਾਨ

Sunday, Sep 16, 2018 - 05:56 PM (IST)

ਨਵੀਂ ਦਿੱਲੀ : 29 ਅਗਸਤ ਨੂੰ ਖੇਡ ਦਿਹਾੜੇ 'ਤੇ ਦਿੱਤੇ ਜਾਣ ਵਾਲੇ ਕੌਮੀ ਪੁਰਸਕਾਰਾਂ ਨੂੰ 18ਵੀਆਂ ਏਸ਼ੀਆਈ ਖੇਡਾਂ ਦੇ ਚਲਦੇ 25 ਸਤੰਬਰ ਨੂੰ ਦੇਣ ਦਾ ਫੈਸਲਾ ਲੈਣ ਕਾਰਨ ਇਸ ਵਾਰ ਦੇਸ਼ ਦਾ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਨੂੰ ਲੈ ਕੇ ਕਸ਼ਮਕਸ਼ ਦੀ ਸਥਿਤੀ ਬਣੀ ਹੋਈ ਹੈ। ਇਸ ਸਾਲ ਅਪ੍ਰੈਲ ਵਿਚ ਆਸਟਰੇਲੀਆ ਦੇ ਗੋਲਡ ਕੋਸਟ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਅਤੇ ਅਗਸਤ-ਸਤੰਬਰ 'ਚ ਇੰਡੋਨੇਸ਼ੀਆ ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ ਕਈ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਚੋਣ ਕਮੇਟੀ ਦੇ ਸਾਹਮਣੇ ਸ਼ਸ਼ੋਪੰਜ ਦੀ ਸਥਿਤੀ ਰਹੇਗੀ। ਹੁਣ ਇਹ ਸਥਿਤੀ ਹੈ ਕਿ ਚੋਣ ਕਮੇਟੀ ਨੂੰ ਕਈ ਖੇਲ ਰਤਨ ਚੁਣਨੇ ਹੋਣਗੇ। ਸਰਕਾਰ ਦੀ ਵੈਸੇ ਨੀਤੀ ਹੈ ਕਿ ਓਲੰਪਿਕ ਸਾਲ 'ਚ ਹੀ ਇਕ ਤੋਂ ਵੱਧ ਖੇਲ ਰਤਨ ਦਿੱਤੇ ਜਾਣਗੇ ਅਤੇ ਬਾਕੀ ਸਾਲਾਂ ਵਿਚ ਸਿਰਫ ਇਕ ਹੀ ਖੇਲ ਰਤਨ ਦਿੱਤੇ ਜਾਵੇਗਾ ਪਰ ਇਸ ਵਾਰ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਕਾਰਨ ਇਹ ਸਥਿਤੀ ਬਦਲ ਸਕਦੀ ਹੈ। ਰਾਸ਼ਟਰੀ ਖੇਡ ਪੁਰਸਕਾਰਾਂ ਦੇ ਹੁਣ ਤੱਕ ਦੇ ਇਤਿਹਾਸ ਵਿਚ ਸਾਲ 2016 ਵਿਚ ਰੀਓ ਓਲੰਪਿਕ ਤੋਂ ਬਾਅਦ ਸਭ ਤੋਂ ਵੱਧ 4 ਖੇਲ ਰਤਨ ਪੁਰਸਕਾਰ ਦਿੱਤੇ ਗਏ ਸੀ। ਤਦ ਓਲੰਪਿਕ ਚਾਂਦੀ ਜੇਤੂ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ, ਕਾਂਸੀ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ, ਚੌਥਾ ਸਥਾਨ ਹਾਸਲ ਕਰਨ ਵਾਲੀ ਜਿਮਨਾਸਟਕ ਖਿਡਾਰਨ ਦੀਪਾ ਕਰਮਾਕਰ ਅਤੇ ਨਿਸ਼ਾਨੇਬਾਜ਼ ਜੀਤੂ ਰਾਏ ਨੂੰ ਇਹ ਪੁਰਸਕਾਰ ਦਿੱਤਾ ਗਿਆ ਸੀ।
Image result for virat kohli
ਖੇਡ ਮੰਤਰਾਲੇ ਦੇ ਇਸ ਸਾਲ ਦੇ ਖੇਲ ਪੁਰਸਕਾਰਾਂ ਵਿਚ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਮੌਕਾ ਦੇਣ ਦੇ ਫੈਸਲੇ ਤੋਂ ਬਾਅਦ ਹੁਣ ਇਨ੍ਹਾਂ ਪੁਰਸਕਾਰਾਂ ਲਈ ਹੋੜ ਮਚੀ ਹੋਈ ਹੈ। ਮੰਤਰਾਲੇ ਨੇ ਇਸ ਪੁਰਸਕਾਰ ਦੀ ਅਰਜੀ ਲਈ 12 ਸਤੰਬਰ ਤੱਕ ਦੀ ਸੀਮਾ ਤੈਅ ਕੀਤੀ ਸੀ ਜਿਸ ਤੋਂ ਬਾਅਦ ਟੇਬਲ ਟੈਨਿਸ ਖਿਡਾਰੀ ਮਣਿਕਾ ਬਤਰਾ ਅਤੇ ਟੈਨਿਸ ਸਟਾਰ ਰੋਹਨ ਬੋਪੰਨਾ ਨੇ ਆਪਣਾ ਦਾਅਵਾ ਪੇਸ਼ ਕਰ ਦਿੱਤਾ ਹੈ। ਰਾਸ਼ਟਰਮੰਡਲ ਖੇਡਾਂ ਵਿਚ 2 ਸੋਨ ਸਮੇਤ 4 ਤਮਗੇ ਜਿੱਤਣ ਵਾਲੀ ਮਣਿਕਾ ਨੇ ਏਸ਼ੀਆਡ ਵਿਚ ਵੀ ਇਤਿਹਾਸਕ ਕਾਂਸੀ ਤਮਗਾ ਹਾਸਲ ਕੀਤਾ ਸੀ। ਇਸ ਤੋਂ ਪਹਿਲਾਂ ਟੇਬਲ ਟੈਨਿਸ ਫੈਡਰੇਸ਼ਨ ਨੇ ਉਸ ਦਾ ਨਾਂ ਅਰਜੁਨ ਐਵਾਰਡ ਲਈ ਭੇਜਿਆ ਸੀ। ਏਸ਼ੀਆਡ ਵਿਚ ਡਬਲਜ਼ ਸੋਨ ਤਮਗਾ ਜਿੱਤਣ ਵਾਲਾ ਬੋਪੰਨਾ ਦੀ ਫੈਡਰੇਸ਼ਨ ਨੇ ਵੀ ਉਸ ਦਾ ਦਾਅਵਾ ਪੇਸ਼ ਕਰ ਕੀਤਾ ਹੈ। ਇਸ ਵਾਰ ਬੀ. ਸੀ. ਸੀ. ਆਈ. ਨੇ ਵੀ ਖੇਲ ਰਤਨ ਲਈ ਤਿਨਾ ਸਵਰੂਪਾਂ ਦਾ ਕਪਤਾਨ ਵਿਰਾਟ ਕੋਹਲੀ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ ਇੰਗਲੈਂਡ ਵਿਚ ਟੈਸਟ ਸੀਰੀਜ਼ 1-4 ਨਾਲ ਹਾਰਨ ਤੋਂ ਬਾਅਦ ਵਿਰਾਟ ਦੇ ਦਾਅਵੇ 'ਤੇ ਅਸਰ ਪੈ ਸਕਦਾ ਹੈ।
Image result for meera bai chanu
ਖੇਲ ਰਤਨ ਦੀ ਹੋੜ ਵਿਚ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ। ਨੀਰਜ ਏਸ਼ੀਆਡ ਵਿਚ ਭਾਰਤੀ ਦਲ ਦਾ ਝੰਡਾ ਬਰਦਾਰ ਰਿਹਾ ਸੀ ਅਤੇ ਉਸ ਨੇ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੋਵਾਂ ਵਿਚ ਸੋਨ ਤਮਗਾ ਹਾਸਲ ਕੀਤਾ। ਰਾਸ਼ਟਰਮੰਡਲ ਅਤੇ ਏਸ਼ੀਆਡ ਵਿਚ ਸੋਨ ਤਮਗਾ ਜਿੱਤਣ ਵਾਲਾ ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਟ ਖੇਡ ਪੁਰਸਕਾਰ ਦੀ ਹੋੜ ਵਿਚ ਸ਼ਾਮਲ ਹੈ। ਭਾਰਤੀ ਕੁਸ਼ਤੀ ਸੰਘ ਵਿਚ ਇਨ੍ਹਾਂ ਦੋਵਾਂ ਪਹਿਲਵਾਨਾਂ ਦੇ ਨਾਂ ਖੇਡ ਰਤਨ ਲਈ ਭੇਜੇ ਹਨ। ਵਿਸ਼ਵ ਚੈਂਪੀਅਨਸ਼ਿਪ  ਅਤੇ ਰਾਸ਼ਟਰਮੰਡਲ ਵਿਚ ਸੋਨ ਤਮਗਾ ਜਿੱਤਣ ਵਾਲੀ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਦਾ ਖੇਲ ਰਤਨ ਲਈ ਦਾਅਵਾ ਮਜ਼ਬੂਤ ਮੰਨਿਆ ਜਾ ਰਿਹਾ ਹੈ। 2017 ਵਿਚ 4 ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲਾ ਬੈਡਮਿੰਟਨ ਸਟਾਰ ਕਿਦਾਂਬੀ ਸ਼੍ਰੀਕਾਂਤ ਵੀ ਖੇਲ ਰਤਨ ਦੀ ਹੋੜ ਵਿਚ ਸ਼ਾਮਲ ਹੈ। ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲਾ ਡਬਲ ਟ੍ਰੈਪ ਨਿਸ਼ਾਨੇਬਾਜ਼ ਅੰਕੁਰ ਮਿੱਤਲ ਵੀ ਖੇਲ ਰਤਨ ਦੇ ਦਾਅਵੇਦਾਰਾਂ ਵਿਚ ਸ਼ਾਮਲ ਹੈ। ਅੰਕੁਰ ਦਾ ਨਾਂ ਨਿਸ਼ਾਨੇਬਾਜ਼ੀ ਫੈਡਰੇਸ਼ਨ ਨੇ ਭੇਜਿਆ ਹੈ। ਅੰਕੁਰ ਨੇ 3 ਵਿਸ਼ਵ ਕੱਪ ਤਮਗੇ ਜਿੱਤ ਕੇ ਇਤਿਹਾਸ ਰਚਿਆ ਹੈ। ਇਸ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਅਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਉਸ ਦੇ ਨਾਂ ਹੈ। ਖੇਲ ਰਤਨ ਲਈ ਲਗਭਗ 15 ਨਾਂ ਹੋੜ ਵਿਚ ਹਨ। ਕਮੇਟੀ ਅਤੇ ਮੰਤਰਾਲੇ ਲਈ ਚੋਣ ਅਸਲੀਅਤ 'ਚ ਕਿਸੇ ਸ਼ਸ਼ੋਪੰਜ ਤੋਂ ਘੱਟ ਨਹੀਂ ਹੈ।


Related News