ਮਰੇ ਤੋਂ ਬਾਅਦ ਹੁਣ ਨਿਸ਼ੀਕੋਰੀ ਵੀ ਸੱਟ ਕਾਰਨ ਆਸਟਰੇਲੀਅਨ ਓਪਨ ''ਚੋਂ ਹਟਿਆ

12/30/2019 7:29:18 PM

ਟੋਕੀਓ : ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਕੂਹਣੀ ਦੀ ਸੱਟ ਕਾਰਨ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਤੇ ਪਹਿਲੀ ਵਾਰ ਹੋਣ ਜਾ ਰਹੇ ਏ. ਟੀ. ਪੀ. ਕੱਪ ਟੈਨਿਸ ਟੂਰਨਾਮੈਂਟਾਂ ਵਿਚੋਂ ਸੋਮਵਾਰ ਨੂੰ ਹਟਣ ਦਾ ਐਲਾਨ ਕਰ ਦਿੱਤਾ। ਨਿਸ਼ੀਕੋਰੀ ਸੱਟ ਕਾਰਣ ਯੂ. ਐੱਸ. ਓਪਨ ਤੋਂ ਬਾਅਦ ਤੋਂ ਹੀ ਟੈਨਿਸ ਵਿਚੋਂ ਬਾਹਰ ਹੈ। ਸਾਬਕਾ ਨੰਬਰ-4 ਖਿਡਾਰੀ ਇਸ ਕਾਰਣ 13ਵੇਂ ਨੰਬਰ 'ਤੇ ਖਿਸਕ ਗਿਆ ਹੈ।  ਨਿਸ਼ੀਕੋਰੀ ਦੀ ਜਗ੍ਹਾ ਯੋਸ਼ਿਹਿਤੋ ਨਿਸ਼ਿਓਕਾ ਹੁਣ ਜਾਪਾਨ ਵਲੋਂ ਏ. ਟੀ. ਪੀ. ਕੱਪ ਟੀਮ ਪ੍ਰਤੀਯੋਗਿਤਾ ਵਿਚ ਚੋਟੀ ਰੈਂਕਿੰਗ ਦਾ ਖਿਡਾਰੀ ਹੋਵੇਗੀ।

ਨਿਸ਼ੀਕੋਰੀ ਤੋਂ ਪਹਿਲਾਂ ਬ੍ਰਿਟੇਨ ਦਾ ਐਂਡੀ ਮਰੇ ਵੀ ਸੱਟ ਕਾਰਣ ਗ੍ਰੈਂਡ ਸਲੈਮ 'ਚੋਂ ਹਟ ਗਿਆ ਹੈ। ਆਸਟਰੇਲੀਅਨ ਓਪਨ ਤੋਂ ਬਾਅਦ ਪਹਿਲੀ ਵਾਰ ਹੋਣ ਵਾਲੇ ਏ. ਟੀ ਪੀ. ਕੱਪ ਨੂੰ 3 ਤੋਂ 12 ਜਨਵਰੀ ਤਕ ਆਯੋਜਿਤ ਕੀਤਾ ਜਾਵੇਗਾ, ਜਿਸਦੀ ਇਨਾਮੀ ਰਾਸ਼ੀ 1.5 ਕਰੋੜ ਡਾਲਰ ਹੈ ਤੇ ਖਿਡਾਰੀਆਂ ਕੋਲ ਇਸ ਵਿਚ 750 ਸਿੰਗਲਜ਼ ਤੇ 250 ਡਬਲਜ਼ ਰੈਂਕਿੰਗ ਅੰਕ ਦਾਅ 'ਤੇ ਹੋਣਗੇ।


Related News