ਕਰਨਾਟਕ ''ਤੇ ਜਿੱਤ ਨਾਲ ਪੰਜਾਬ ਦੀਆਂ ਉਮੀਦਾਂ ਬਰਕਰਾਰ

Tuesday, Mar 27, 2018 - 10:27 AM (IST)

ਕਰਨਾਟਕ ''ਤੇ ਜਿੱਤ ਨਾਲ ਪੰਜਾਬ ਦੀਆਂ ਉਮੀਦਾਂ ਬਰਕਰਾਰ

ਕੋਲਕਾਤਾ (ਬਿਊਰੋ)— ਪੰਜਾਬ ਨੇ ਇਕ ਗੋਲ ਨਾਲ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ 8 ਮਿੰਟ ਦੇ ਫਰਕ ਵਿਚ ਦੋ ਗੋਲ ਕਰ ਕੇ 72ਵੀਂ ਸੰਤੋਸ਼ ਟਰਾਫੀ ਫੁੱਟਬਾਲ ਪ੍ਰਤੀਯੋਗਿਤਾ ਦੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ। 

ਕਰਨਾਟਕ ਨੇ ਗਰੁੱਪ-ਬੀ ਦੇ ਇਸ ਮੈਚ ਵਿਚ ਸੱਤਵੇਂ ਮਿੰਟ ਵਿਚ ਮਿਲੀ ਪੈਨਲਟੀ 'ਤੇ ਰਾਜੇਸ਼ ਐੱਸ. ਦੇ ਗੋਲ ਨਾਲ ਬੜ੍ਹਤ ਬਣਾ ਲਈ। ਜਿਤੇਂਦਰ ਰਾਵਤ ਨੇ 18ਵੇਂ ਮਿੰਟ ਵਿਚ ਪੰਜਾਬ ਨੂੰ ਬਰਾਬਰੀ ਦਿਵਾਈ ਤੇ ਬਲਤੇਜ ਸਿੰਘ ਨੇ 26ਵੇਂ ਮਿੰਟ ਵਿਚ ਬੜ੍ਹਤ ਦਿਵਾ ਦਿੱਤੀ। ਪੰਜਾਬ ਨੇ ਇਸ ਬੜ੍ਹਤ ਨੂੰ ਅੰਤ ਤੱਕ ਬਰਕਰਾਰ ਰੱਖਿਆ। ਪੰਜਾਬ ਤੇ ਕਰਨਾਟਕ ਦੇ ਇਕ ਬਰਾਬਰ 6-6 ਅੰਕ ਹਨ।


Related News