ਪਾਕਿਸਤਾਨ ਦਾ ਮੈਚ ਵੀ ਬਾਕੀ ਮੈਚਾਂ ਵਰਗਾ ਹੋਵੇਗਾ : ਜਾਧਵ

05/29/2017 7:03:55 PM

ਲੰਡਨ—ਭਾਰਤੀ ਬੱਲੇਬਾਜ਼ ਕੇਦਾਰ ਜਾਧਵ ਨੇ ਸੋਮਵਾਰ ਨੂੰ ਕਿਹਾ ਕਿ ਆਈ. ਸੀ. ਸੀ. ਚੈਂਪੀਅਨਸ ਟਰਾਫੀ 'ਚ ਲੰਬੇ ਸਮੇਂ ਤੱਕ ਪਾਕਿਸਤਾਨ ਖਿਲਾਫ ਹੋਣ ਵਾਲਾ ਉਡੀਕੀ ਮੁਕਾਬਲਾ ਬਾਕੀ ਟੀਮਾਂ ਖਿਲਾਫ ਮੈਚਾਂ ਵਰਗਾ ਹੋਵੇਗਾ। ਆਪਣੀ ਪਹਿਲੀ ਚੈਂਪੀਅਨਸ ਟਰਾਫੀ 'ਚ ਖੇਡਣ ਨੂੰ ਲੈ ਕੇ ਬਹੁਤ ਖੁਸ਼ ਨਜ਼ਰ ਆ ਰਹੇ ਜਾਧਵ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਹਰ ਮੈਚ ਨੂੰ ਪੂਰੀ ਗੰਭੀਰਤਾ ਨਾਲ ਖੇਡਦੇ ਹਾਂ ਅਤੇ ਪਾਕਿਸਤਾਨ ਖਿਲਾਫ ਮੈਚ 'ਚ ਵੀ ਸਾਡੀ ਗੰਭੀਰਤਾ ਕਾਇਮ ਰਹੇਗੀ।
ਸਾਬਕਾ ਚੈਂਪੀਅਨ ਭਾਰਤ ਚੈਂਪੀਅਨਸ ਟਰਾਫੀ 'ਚ ਆਪਣੇ ਅਭਿਆਨ ਦੀ ਸ਼ੁਰੂਆਤ 4 ਜੂਨ ਨੂੰ ਪਾਕਿਸਤਾਨ ਖਿਲਾਫ ਕਰਨ ਜਾ ਰਿਹਾ ਹੈ। ਨੌਜਵਾਨ ਬੱਲੇਬਾਜ਼ ਜਾਧਵ ਨੇ ਪਾਕਿਸਤਾਨ ਖਿਲਾਫ ਮੈਚ ਨੂੰ ਲੈ ਕੇ ਜਨੂੰਨ ਬਾਰੇ 'ਚ ਕਿਹਾ ਕਿ ਆਮ ਲੋਕਾਂ ਲਈ ਭਾਰਤ ਅਤੇ ਪਾਕਿਸਤਾਨ ਮੈਚ ਦੇ ਵੱਖਰੇ ਮਾਈਨੇ ਹਨ ਅਤੇ ਉਹ ਇਸ ਨੂੰ ਲੈ ਕੇ ਬਹੁਤ ਉਤਸਾਹਿਤ ਹਨ ਪਰ ਬਤੌਰ ਪੂਰੀ ਮਿਹਨਤ ਨਾਲ ਖੇਡਦੇ ਹਨ ਫਿਰ ਚਾਹੇ ਪਾਕਿਸਤਾਨ ਟੀਮ ਹੋਵੇ ਜਾ ਕੋਈ ਹੋਰ ਟੀਮ। ਜਾਧਵ ਨੇ ਕਿਹਾ ਕਿ ਦੇਸ਼ ਲਈ ਖੇਡਣਾ ਹੀ ਬੜੇ ਮਾਣ ਦੀ ਗੱਲ ਹੈ। ਮੈਂ ਤਾਂ ਅਜੇ ਤੱਕ 15 ਮੈਚ ਹੀ ਖੇਡੇ ਹਨ। 2, 3 ਸਾਲ ਬਾਅਦ ਜੇਕਰ ਤੁਸੀਂ ਇਹ ਹੀ ਸਵਾਲ ਫਿਰ ਮੈਨੂੰ ਪੁੱਛੋਗੇ ਤਾਂ ਮੈਂ ਇਹ ਹੀ ਕਹਾਂਗਾ ਕਿ ਮੇਰੇ ਅੰਦਰ ਅਜੇ ਉਹ ਹੀ ਉਤਸਾਹ ਹੈ। 


Related News