ਕੇਦਾਰ ਜਾਧਵ ਨੇ ਸੂਰਤ ''ਚ ਖੋਲੀ ਐਮ.ਐੱਸ. ਧੋਨੀ ਦੀ ਦੁਕਾਨ

11/30/2017 2:05:51 PM

ਸੂਰਤ (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਹਰਫਨਮੌਲਾ ਖਿਡਾਰੀ ਕੇਦਾਰ ਜਾਧਵ ਨੇ ਸੂਰਤ ਵਿਚ ਮਹਿੰਦਰ ਸਿੰਘ ਧੋਨੀ ਦੀ ਦੁਕਾਨ ਖੋਲੀ ਹੈ। ਬੁੱਧਵਾਰ ਨੂੰ ਸੂਰਤ ਵਿਚ ਮਾਹੀ ਦੇ ਲਾਈਫਸਟਾਇਲ ਬਰਾਂਡ ਦੇ ਨਵੇਂ ਸਟੋਰ ਦਾ ਉਦਘਾਟਨ ਸਮਾਰੋਹ ਸੀ। ਕੰਪਨੀ ਦੇ ਇਸ ਸਟੋਰ ਦੇ ਖੁੱਲਣ ਤੋਂ ਪਹਿਲਾਂ 19 ਨਵੰਬਰ ਨੂੰ ਰਾਜਸਥਾਨ ਦੇ ਅਜਮੇਰ ਵਿਚ ਇਕ ਸਟੋਰ ਦੀ ਲਾਂਚਿੰਗ ਹੋਈ ਸੀ।

ਧੋਨੀ ਖੁਦ ਹੀ ਹਨ ਬਰਾਂਡ ਅੰਬੈਸਡਰ
ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ 'ਸੇਵਨ' ਨਾਮ ਦੀ ਕੰਪਨੀ ਦੇ ਮਾਲਕ ਵੀ ਹਨ।ਇਹ ਕੈਜੁਅਲ ਵੀਅਰ, ਸਪੋਰਟਸ ਵੀਅਰ ਕੱਪੜੇ ਅਤੇ ਫੁੱਟਵੀਅਰ ਬਣਾਉਂਦੀ ਹੈ। ਖਾਸ ਗੱਲ ਹੈ ਕਿ ਧੋਨੀ ਖੁਦ ਹੀ ਇਸਦੇ ਬਰਾਂਡ ਅੰਬੈਸਡਰ ਹਨ। ਕੰਪਨੀ ਦੇ ਸਟੋਰ ਰਾਂਚੀ ਅਤੇ ਅਜਮੇਰ ਵਿਚ ਪਹਿਲਾਂ ਹੀ ਖੁੱਲ ਚੁੱਕੇ ਹਨ ਅਤੇ ਇਸਦੇ ਪ੍ਰੋਡਕਟਸ ਵੱਖ-ਵੱਖ ਸ਼ਹਿਰਾਂ ਦੇ ਮਾਲਾਂ ਵਿਚ ਮਿਲਣ ਦੇ ਨਾਲ ਆਨਲਾਈਨ ਵੀ ਆਸਾਨੀ ਨਾਲ ਮਿਲ ਜਾਂਦੇ ਹਨ। 

ਕੇਦਾਰ ਨੇ ਕੱਟਿਆ ਰੀਬਨ
ਸਟੋਰ ਦੇ ਉਦਘਾਟਨ ਦੇ ਬਾਅਦ 'ਸੇਵਨ' ਦੇ ਆਧਿਕਾਰਕ ਸੋਸ਼ਲ ਮੀਡੀਆ ਹੈਂਡਲ ਤੋਂ ਇਸ ਸਬੰਧ ਵਿਚ ਕੁਝ ਟਵੀਟ ਵੀ ਕੀਤੇ ਗਏ। ਸੂਰਤ ਵਿਚ ਸਟੋਰ ਦੇ ਖੁੱਲਣ ਉੱਤੇ ਉਨ੍ਹਾਂ ਵਿਚੋਂ ਇਕ ਵਿਚ ਲਿਖਿਆ ਸੀ,“ਆਖ਼ਰਕਾਰ ਸਾਡੇ ਸਟਾਰ ਕੇਦਾਰ ਜਾਧਵ ਨੇ ਸੂਰਤ ਵਿਚ ਰੀਬਨ ਕੱਟਿਆ (ਸਟੋਰ ਦਾ)

। ਨਾਲ ਹੀ ਕੇਦਾਰ ਜਦੋਂ ਦੁਕਾਨ ਦੇ ਬਾਹਰ ਲੱਗੇ ਰੀਬਨ ਨੂੰ ਕੱਟ ਰਹੇ ਸਨ, ਉਸਦੀ ਤਸਵੀਰ ਵੀ ਉਸ ਵਿੱਚ ਪੋਸਟ ਕੀਤੀ ਗਈ ਸੀ।

ਪ੍ਰਸ਼ੰਸਕਾਂ ਨਾਲ ਖਿਚਾਈਆਂ ਤਸਵੀਰਾਂ
ਕੇਦਾਰ ਜਦੋਂ ਇੱਥੇ ਸਟੋਰ ਦਾ ਉਦਘਾਟਨ ਕਰਨ ਆਉਣ ਵਾਲੇ ਸਨ, ਉਸ ਤੋਂ ਪਹਿਲਾਂ ਹੀ ਏਅਰਪੋਰਟ ਤੋਂ ਲੈ ਕੇ ਸਟੋਰ ਤੱਕ ਪ੍ਰਸ਼ੰਸਕ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਇਕੱਠੇ ਹੋ ਗਏ ਸਨ। ਸਟੋਰ ਦੇ ਉਦਘਾਟਨ ਸਮਾਰੋਹ ਦੇ ਬਾਅਦ ਕੇਦਾਰ ਨੇ ਪ੍ਰਸ਼ੰਸਕਾਂ ਨਾਲ ਸਟੋਰ ਵਿਚ ਤਸਵੀਰਾਂ ਖਿਚਾਈਆਂ ਅਤੇ ਉਨ੍ਹਾਂ ਨੂੰ ਆਟੋਗਰਾਫ ਵੀ ਦਿੱਤੇ।

ਧੋਨੀ ਦਾ ਇਹ ਬਰਾਂਡ ਫਰਵਰੀ 2016 ਵਿਚ 'ਆਰ.ਐੱਸ. ਸੇਵਨ ਲਾਈਫਸਟਾਇਲ' ਦੇ ਸਹਿਯੋਗ ਨਾਲ ਲਾਂਚ ਹੋਇਆ ਸੀ। ਕੰਪਨੀ ਦੇ ਕੱਪੜੇ ਅਤੇ ਫੈਸ਼ਨ ਦਾ ਅਸੈਸਰੀ ਸੈਕਸ਼ਨ ਆਰ.ਐੱਸ. ਸੇਵਨ ਲਾਈਫਸਟਾਇਲ ਕੋਲ ਹੈ। ਉਥੇ ਹੀ, ਫੁੱਟਵੀਅਰ ਸੈਕਸ਼ਨ ਧੋਨੀ ਦਾ ਹੈ। ਰੋਚਕ ਗੱਲ ਹੈ ਕਿ ਕੰਪਨੀ ਦਾ ਨਾਮ ਅਤੇ ਧੋਨੀ ਦੀ ਜਰਸੀ (ਵਨਡੇ ਅਤੇ ਟੀ-20) ਦਾ ਨੰਬਰ ਇਕ 


Related News