ਕੌਸ਼ਲ ਨੇ ਮਿਆਮਾਂ ਇੰਟਰਨੈਸ਼ਨਲ ਸੀਰੀਜ਼ ਦਾ ਖਿਤਾਬ ਜਿੱਤਿਆ
Sunday, Sep 15, 2019 - 06:30 PM (IST)

ਸਪੋਰਟਸ ਡੈਸਕ— ਭਾਰਤੀ ਬੈਡਮਿੰਟਨ ਖਿਡਾਰੀ ਕੌਸ਼ਲ ਧਰਮਾਮੇਰ ਨੇ ਐਤਵਾਰ ਨੂੰ ਇੱਥੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਇੰਡੋਨੇਸ਼ੀਆ ਦੇ ਕੇਰੋਨੋ ਨੂੰ ਹਰਾ ਕੇ ਮਿਆਮਾਂ ਇੰਟਰਨੈਸ਼ਨਲ ਸੀਰੀਜ਼ ਦਾ ਪੁਰਸ਼ ਸਿੰਗਲ ਖਿਤਾਬ ਜਿੱਤ ਲਿਆ। ਪਿਛਲੇ ਸਾਲ ਅਕਤੂਬਰ 'ਚ ਹੇਟਜਰ ਇੰਟਰਨੈਸ਼ਨਲ ਦਾ ਖਿਤਾਬ ਜਿੱਤਣ ਵਾਲੇ ਮੁੰਬਈ ਦੇ 23 ਸਾਲ ਦੇ ਕੌਸ਼ਲ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਇਕ ਘੰਟੇ ਚੱਲੇ ਮੁਕਾਬਲੇ 'ਚ ਇੱਥੇ ਕੇਰੋਨੋ ਨੂੰ 18-21,21-14,21-11 ਨਾਲ ਹਰਾਇਆ। ਲਗਭਗ ਦੋ ਸਾਲ ਤੋਂ ਸੱਟਾਂ ਨਾਲ ਪਰੇਸ਼ਾਨ ਕੌਸ਼ਲ ਦੀ ਵਰਲਡ ਰੈਂਕਿੰਗ 187 ਹੈ।