ਕਸ਼ਮੀਰੀ ਵਿਲੋ ਨਾਲ ਬਣੇ ਬੱਲਿਆਂ ਨੂੰ ਆਈ.ਸੀ.ਸੀ. ਨੇ ਦਿੱਤੀ ਮਨਜ਼ੂਰੀ

Wednesday, Jan 19, 2022 - 11:13 AM (IST)

ਕਸ਼ਮੀਰੀ ਵਿਲੋ ਨਾਲ ਬਣੇ ਬੱਲਿਆਂ ਨੂੰ ਆਈ.ਸੀ.ਸੀ. ਨੇ ਦਿੱਤੀ ਮਨਜ਼ੂਰੀ

ਸ਼੍ਰੀਨਗਰ (ਵਾਰਤਾ)- ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਕਸ਼ਮੀਰੀ ਵਿਲੋ ਤੋਂ ਬਣੇ ਕ੍ਰਿਕਟ ਬੱਲੇ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਲਈ 29 ਸਾਲਾ ਫੌਜੁਲ ਕਬੀਰ ਨੇ ਲਗਾਤਾਰ ਡੇਢ ਸਾਲ ਤੱਕ ਅਣਥੱਕ ਮਿਹਨਤ ਕੀਤੀ। ਉਨ੍ਹਾਂ ਦੀ ਜ਼ਿੰਦਗੀ ਦਾ ਭਾਵੁਕ ਪਲ ਉਦੋਂ ਆਇਆ ਜਦੋਂ ਕਸ਼ਮੀਰੀ ਵਿਲੋ, ‘ਸੈਲਿਕਸ ਐਲਬਾ’ ਦੀ ਲੱਕੜ ਨਾਲ ਬਣੇ ਉਨ੍ਹਾਂ ਦੇ ਬੱਲੇ ਦੀ ਵਰਤੋਂ ਓਮਾਨ ਦੇ 2 ਖਿਡਾਰੀਆਂ ਨਸੀਮ ਖੁਸ਼ੀ ਅਤੇ ਬਿਲਾਲ ਖਾਨ ਨੇ ਅਕਤੂਬਰ 2021 ਵਿਚ ਦੁਬਈ ਕ੍ਰਿਕਟ ਸਟੇਡੀਅਮ ਵਿਚ ਬੰਗਲਾਦੇਸ਼ ਵਿਰੁੱਧ ਟੀ-20 ਵਿਸ਼ਵ ਕੱਪ ਮੈਚ ਦੌਰਾਨ ਕੀਤੀ ਸੀ।

ਇਹ ਵੀ ਪੜ੍ਹੋ: ਅਭਿਆਸ ਲਈ ‘ਲੋਕਲ ਟਰੇਨ’ ਦਾ ਸਹਾਰਾ ਲੈਣ ਵਾਲੇ ਓਸਤਵਾਲ ਅੰਡਰ-19 ਵਿਸ਼ਵ ਕੱਪ ’ਚ ਕਰ ਰਹੇ ਹਨ ਕਮਾਲ

ਅਵੰਤੀਪੋਰਾ ਵਿਚ ਇਸਲਾਮਿਕ ਯੂਨੀਵਰਸਿਟੀ ਤੋਂ ਬਿਜ਼ਨਸ ਐਡਮਿਨਿਸਟਰੇਸ਼ਨ ਵਿਚ ਮਾਸਟਰਜ਼ ਕਰਨ ਵਾਲੇ ਅਤੇ ਸਟ੍ਰੈਟਜਿਕ ਮੈਨੇਜਮੈਂਟ ਵਿਚ ਪੀ.ਐਚ.ਡੀ. ਕਰ ਰਹੇ ਕਬੀਰ ਨੇ ਆਪਣੇ ਪਿਤਾ ਅਬਦੁਲ ਕਬੀਰ ਦੀ ਮੌਤ ਤੋਂ ਬਾਅਦ 7 ਸਾਲਾਂ ਤੋਂ ਵੱਧ ਸਮੇਂ ਤੱਕ ਲੜਾਈ ਲੜੀ, ਜਿਨ੍ਹਾਂ ਨੇ ਅਨੰਤਨਾਗ ਵਿਚ ਸੰਗਮ ਵਿਖੇ ਜੀ.ਆਰ. 8 ਸਪੋਰਟਸ ਮੈਨੂਫੈਕਚਰਿੰਗ ਯੂਨਿਟ ਦੀ ਸਥਾਪਨਾ ਕੀਤੀ। ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ, ਜਦੋਂ ਦੁਬਈ ਵਿਚ ‘ਮੇਡ ਇਨ ਕਸ਼ਮੀਰ’ ਕ੍ਰਿਕਟ ਉਤਪਾਦ ਵਰਤੇ ਜਾ ਰਹੇ ਸਨ। ਕਬੀਰ ਨੇ ਕਿਹਾ, ‘ਇਹ ਨਾ ਸਿਰਫ਼ ਮੇਰੇ ਲਈ ਸਗੋਂ ਪੂਰੇ ਕਸ਼ਮੀਰ ਲਈ ਭਾਵੁਕ ਪਲ ਸੀ।’

ਇਹ ਵੀ ਪੜ੍ਹੋ: ਵਿਰਾਟ ਵੱਲੋਂ ਕਪਤਾਨੀ ਛੱਡਣ ਮਗਰੋਂ ਅਨੁਸ਼ਕਾ ਨੇ ਲਿਖਿਆ ਭਾਵੁਕ ਨੋਟ, 'ਤੁਸੀਂ ਹਮੇਸ਼ਾ ...'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News