ਨਾਰਥੈਂਪਟਨਸ਼ਾਇਰ ਲਈ ਕਾਊਂਟੀ ਕ੍ਰਿਕਟ ਖੇਡੇਗਾ ਕਰੁਣ ਨਾਇਰ

09/10/2023 2:51:35 PM

ਲੰਡਨ : ਮੱਧ ਕ੍ਰਮ ਦਾ ਭਾਰਤੀ ਬੱਲੇਬਾਜ਼ ਕਰੁਣ ਨਾਇਰ ਨਾਰਥੈਂਪਟਨਸ਼ਾਇਰ ਲਈ ਕਾਊਂਟੀ ਕ੍ਰਿਕਟ ਖੇਡੇਗਾ। ਉਹ ਆਸਟ੍ਰੇਲੀਆ ਦੇ ਸੈਮ-ਵ੍ਹਾਈਟਮੈਨ ਦੀ ਜਗ੍ਹਾ ਲਵੇਗਾ। 

ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ ਤੋਂ ਪਹਿਲਾਂ ਆਤਮਵਿਸ਼ਵਾਸ ਨਾਲ ਲਬਰੇਜ਼ ਹਾਕੀ ਫਾਰਵਰਡ ਗੁਰਜੰਟ ਸਿੰਘ

ਨਾਇਰ ਨੇ ਕਿਹਾ,‘‘ਮੈਂ ਨਾਰਥੈਂਪਟਨਸ਼ਾਇਰ ਵੱਲੋਂ ਕਾਊਂਟੀ ਕ੍ਰਿਕਟ ਖੇਡਣ ਲਈ ਉਤਸ਼ਾਹਿਤ ਹਾਂ। ਮੈਨੂੰ ਪਤਾ ਹੈ ਕਿ ਪ੍ਰਿਥਵੀ ਸ਼ਾ ਨੇ ਉੱਥੇ ਆਪਣੇ ਸਮੇਂ ਦਾ ਲੁਤਫ ਲਿਆ ਹੈ ਅਤੇ ਹੁਣ ਮੈਂ ਵੀ ਉਹੀ ਕਰਨਾ ਚਾਹੁੰਦਾ ਹਾਂ। ਉਮੀਦ ਹੈ ਕਿ ਮੈਂ ਟੀਮ ਲਈ ਆਪਣੀ ਛਾਪ ਛੱਡ ਸਕਾਂਗਾ ਅਤੇ ਇਨ੍ਹਾਂ 3 ਮੈਚਾਂ ’ਚ ਜਿੱਤ ਦਿਵਾ ਸਕਾਂਗਾ।

ਇਹ ਵੀ ਪੜ੍ਹੋ : Asia Cup Super 4: ਸ਼੍ਰੀਲੰਕਾਈ ਗੇਂਦਬਾਜ਼ਾਂ ਦਾ ਜ਼ਬਰਦਤ ਪ੍ਰਦਰਸ਼ਨ, 21 ਦੌੜਾਂ ਨਾਲ ਬੰਗਲਾਦੇਸ਼ ਨੂੰ ਹਰਾਇਆ

ਨਾਇਰ ਇੰਗਲੈਂਡ ਦੇ 2016 ਭਾਰਤ ਦੌਰੇ ਦੌਰਾਨ ਵੀਰੇਂਦਰ ਸਹਿਵਾਗ ਤੋਂ ਬਾਅਦ ਟੈਸਟ ਕ੍ਰਿਕਟ ’ਚ ਤਿਹਰਾ ਸੈਂਕੜਾ ਲਾਉਣ ਵਾਲਾ ਸਿਰਫ ਦੂਜਾ ਭਾਰਤੀ ਬਣਿਆ ਸੀ। ਹਾਲਾਂਕਿ ਇਸ ਤੋਂ ਬਾਅਦ ਉਸ ਨੂੰ ਸਿਰਫ 3 ਟੈਸਟ ਖੇਡਣ ਦਾ ਮੌਕਾ ਮਿਲਿਆ ਅਤੇ ਉਹ ਮੌਜੂਦਾ ਸਮੇਂ ’ਚ ਕਿਸੇ ਵੀ ਫਾਰਮੈੱਟ ’ਚ ਚੋਣਕਰਤਾਵਾਂ ਦੀ ਰਡਾਰ ’ਤੇ ਨਹੀਂ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:-  https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tarsem Singh

Content Editor

Related News