IPL 2021: ਦਿਨੇਸ਼ ਕਾਰਤਿਕ ਨੇ ਸਵੀਕਾਰੀ ਆਪਣੀ ਇਹ ਗ਼ਲਤੀ, ਮੈਚ ਰੈਫਰੀ ਨੇ ਲਗਾਈ ਫਿਟਕਾਰ

Thursday, Oct 14, 2021 - 11:36 AM (IST)

IPL 2021: ਦਿਨੇਸ਼ ਕਾਰਤਿਕ ਨੇ ਸਵੀਕਾਰੀ ਆਪਣੀ ਇਹ ਗ਼ਲਤੀ, ਮੈਚ ਰੈਫਰੀ ਨੇ ਲਗਾਈ ਫਿਟਕਾਰ

ਸ਼ਾਰਜਾਹ (ਭਾਸ਼ਾ) : ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੂੰ ਦਿੱਲੀ ਕੈਪੀਟਲਜ਼ ਖ਼ਿਲਾਫ਼ ਦੂਜੇ ਆਈ.ਪੀ.ਐੱਲ. ਕੁਆਲੀਫਾਇਰ ਦੌਰਾਨ ਲੀਗ ਦੀ ਆਚਾਰ ਸੰਹਿਤਾ ਦੇ ਉਲੰਘਣ ਕਾਰਨ ਫਿਟਕਾਰ ਲਗਾਈ ਗਈ ਹੈ। ਉਸ ਘਟਨਾ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ, ਜਿਸ ਦੀ ਵਜ੍ਹਾ ਨਾਲ ਫਿਟਕਾਰ ਲੱਗੀ ਹੈ ਪਰ ਰੋਮਾਂਚਕ ਮੁਕਾਬਲੇ ਵਿਚ ਆਊਟ ਹੋਣ ਦੇ ਬਾਅਦ ਕਾਰਤਿਕ ਨੂੰ ਸਟੰਪ ਉਖਾੜਦੇ ਦੇਖਿਆ ਗਿਆ ਸੀ। ਕਾਰਤਿਕ ਨੇ ਲੈਵਲ ਇਕ ਦਾ ਅਪਰਾਧ ਸਵੀਕਾਰ ਕਰ ਲਿਆ ਹੈ।

ਆਈ.ਪੀ.ਐੱਲ. ਵੱਲੋਂ ਬੁੱਧਵਾਰ ਨੂੰ ਦੇਰ ਰਾਤ ਜਾਰੀ ਬਿਆਨ ਵਿਚ ਕਿਹਾ ਗਿਆ, ‘ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੂੰ ਦਿੱਲੀ ਕੈਪੀਟਲਜ਼ ਖ਼ਿਲਾਫ਼ 13 ਅਕਤੂਬਰ ਨੂੰ ਆਈ.ਪੀ.ਐੱਲ. ਦੇ ਦੂਜੇ ਕੁਆਲੀਫਾਇਰ ਦੌਰਾਨ ਆਚਾਰ ਸੰਹਿਤਾ ਦੇ ਉਲੰਘਣ ਕਾਰਨ ਫਿਟਕਾਰ ਲਗਾਈ ਗਈ ਹੈ।’ ਇਸ ਵਿਚ ਕਿਹਾ ਗਿਆ, ‘ਕਾਰਤਿਕ ਨੇ ਆਈ.ਪੀ.ਐੱਲ ਦੀ ਆਚਾਰ ਸੰਹਿਤਾ ਦੀ ਧਾਰਾ 2.2 ਦਾ ਉਲੰਘਣ ਯਾਨੀ ਲੈਵਲ ਇਕ ਦਾ ਅਪਰਾਧ ਸਵੀਕਾਰ ਕਰ ਲਿਆ ਹੈ। ਇਸ ਲਈ ਮੈਚ ਰੈਫਰੀ ਦਾ ਫ਼ੈਸਲਾ ਆਖ਼ਰੀ ਅਤੇ ਸਰਵ ਵਿਆਪਕ ਤੌਰ ’ਤੇ ਪ੍ਰਵਾਨਤ ਹੁੰਦਾ ਹੈ।’


author

cherry

Content Editor

Related News