ਕ੍ਰਿਕਟ ਨਾ ਖੇਡ ਸਕਣ ਕਾਰਨ ਕਾਰਤਿਕ ਕਰ ਰਿਹਾ ਇਹ ਕੰਮ (ਵੀਡੀਓ)

Sunday, Mar 22, 2020 - 09:40 PM (IST)

ਕ੍ਰਿਕਟ ਨਾ ਖੇਡ ਸਕਣ ਕਾਰਨ ਕਾਰਤਿਕ ਕਰ ਰਿਹਾ ਇਹ ਕੰਮ (ਵੀਡੀਓ)

ਕੋਲਕਾਤਾ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਿਸੇ ਵੀ ਤਰ੍ਹਾਂ ਦੇ ਕ੍ਰਿਕਟ ਮੈਚ ਨਹੀਂ ਖੇਡੇ ਜਾ ਰਹੇ ਹਨ ਤੇ ਕੋਲਕਾਤਾ ਨਾਈਟਰਾਈਡਰਸ ਦੇ ਕਪਤਾਨ ਦਿਨੇਸ਼ ਕਾਰਤਿਕ ਘਰ 'ਚ ਰਹਿ ਕੇ ਇਸ ਸਮੇਂ 'ਸ਼ੈਡੋ ਪ੍ਰੈਕਟਿਸ' ਵੱਲ ਧਿਆਨ ਲਗਾ ਰਹੇ ਹਨ। ਕੋਲਕਾਤਾ ਨਾਈਟਰਾਈਡਰਸ ਨੇ ਆਪਣੇ ਕਪਤਾਨ ਦੀ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਪਰਛਾਵਾਂ ਦੇਖ ਕੇ ਅਭਿਆਸ ਕਰ ਰਹੇ ਹਨ ਤੇ ਧਿਆਨ ਲਗਾ ਰਹੇ ਹਨ।


ਕੇ. ਕੇ. ਆਰ. ਦੇ ਅਧਿਕਾਰਿਕ ਟਵਿੱਟਰ ਹੈਂਡਲ 'ਤੇ ਇਸ ਵਿਕਟਕੀਪਰ ਬੱਲੇਬਾਜ਼ ਨੇ ਕਿਹਾ ਜਿਵੇਂ ਤੁਸੀਂ ਦੇਖ ਸਕਦੇ ਹੋ, ਪਿਛਲੇ 2-3 ਦਿਨ ਤੋਂ ਮੈਂ ਇਹੀ ਕਰ ਰਿਹਾ ਹਾਂ। ਕ੍ਰਿਕਟ ਦੀ ਬਹੁਤ ਕਮੀ ਮਹਿਸੂਸ ਹੋ ਰਹੀ ਹੈ ਪਰ ਖੇਡ ਨਾਲ ਜੁੜੇ ਰਹਿਣ ਦੇ ਲਈ ਜੋ ਵੀ ਕੁਝ ਮੈਂ ਕਰ ਸਕਦਾ ਹਾਂ ਕਰ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਉਹ ਤਿੰਨ ਚੀਜ਼ਾਂ ਹਨ ਜੋ ਪਿਛਲੇ 2 ਦਿਨਾਂ ਤੋਂ ਕਰ ਰਿਹਾ ਹਾਂ।

PunjabKesari
ਸਭ ਤੋਂ ਪਹਿਲਾਂ ਹਰ ਕਿਸੇ ਤੋਂ ਘੱਟ ਤੋਂ ਘੱਟ 6 ਫੁੱਟ ਦੀ ਦੂਰੀ ਬਣਾ ਰਿਹਾ ਹਾਂ, ਦੂਜਾ ਹੱਥ ਥੋ ਰਿਹਾ ਹਾਂ ਤੇ ਸਭ ਤੋਂ ਅਹਿਮ ਚੀਜ਼, ਜਿੰਨਾ ਸੰਭਵ ਹੋ ਘਰ 'ਚ ਰਹਿ ਕੇ ਸੁਰੱਖਿਅਤ ਹਾਂ। ਕਾਰਤਿਕ ਨੇ ਕਿਹਾ ਕਿ ਜੇਕਰ ਯਾਦ ਰੱਖੀਏ ਤਾਂ ਇਹ ਸਿਰਫ ਖੁਦ ਦੀ ਦੇਖਭਾਲ ਕਰਨ ਦੇ ਵਾਰੇ 'ਚ ਨਹੀਂ ਹੈ ਬਲਕਿ ਤੁਹਾਡੇ ਚਾਰੇ ਪਾਸੇ ਜੋ ਵੀ ਲੋਕ ਹਨ ਉਨ੍ਹਾਂ ਦੀ ਸੁਰੱਖਿਆ ਦੇ ਲਈ ਵੀ ਹੈ।


author

Gurdeep Singh

Content Editor

Related News