ਰੱਤਾ ਸ਼ਰਮ ਨਾ ਆਈ..! ਬਜ਼ੁਰਗ ਔਰਤ ਤੋਂ ਨਰੇਗਾ ਦੇ ਪੈਸੇ ਖੋਹ ਕੇ ਲੈ ਗਏ ਲੁਟੇਰੇ

Monday, Oct 05, 2026 - 02:45 PM (IST)

ਰੱਤਾ ਸ਼ਰਮ ਨਾ ਆਈ..! ਬਜ਼ੁਰਗ ਔਰਤ ਤੋਂ ਨਰੇਗਾ ਦੇ ਪੈਸੇ ਖੋਹ ਕੇ ਲੈ ਗਏ ਲੁਟੇਰੇ

ਤਪਾ ਮੰਡੀ (ਸ਼ਾਮ ਗਰਗ): ਤਪਾ ਸ਼ਹਿਰ ਵਿਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਬਜ਼ੁਰਗ ਔਰਤ ਤੋਂ ਨਰੇਗਾ ਦੀ ਰਕਮ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਪੁਲਸ ਵੱਲੋਂ ਲੁਟੇਰਿਆਂ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਘੜੈਲਾ ਵਾਸੀ ਬਜ਼ੁਰਗ ਔਰਤ ਹਰਬੰਸ ਕੌਰ ਰੂਪ ਚੰਦ ਰੋਡ ’ਤੇ ਸਥਿਤ ਬੈਂਕ ਤੋਂ ਨਰੇਗਾ ਦੇ ਕਰੀਬ 2 ਹਜ਼ਾਰ ਰੁਪਏ ਕਢਵਾ ਕੇ ਵਾਪਸ ਸ਼ਹਿਰ ਵੱਲ ਆ ਰਹੀ ਸੀ। ਜਦੋਂ ਉਹ ਗਲੀ ਨੰਬਰ-1 ਦੇ ਨੇੜੇ ਪਹੁੰਚੀ ਤਾਂ ਪਿੱਛੋਂ ਮੋਟਰਸਾਈਕਲ ’ਤੇ ਆਏ ਦੋ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ। ਇਨ੍ਹਾਂ ਵਿਚੋਂ ਇਕ ਨੇ ਮੂੰਹ ਢੱਕਿਆ ਹੋਇਆ ਸੀ। ਲੁਟੇਰੇ ਔਰਤ ਕੋਲੋਂ ਪੈਸੇ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਤਪਾ ਸਿਟੀ ਪੁਲਿਸ ਦੇ ਇੰਚਾਰਜ ਕੁਲਵੰਤ ਸਿੰਘ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਕੀਤੀ। ਪੁਲਸ ਵੱਲੋਂ ਘਟਨਾ ਵਾਲੇ ਰਸਤੇ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਸਿਟੀ ਇੰਚਾਰਜ ਨੇ ਦੱਸਿਆ ਕਿ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕਰਨ ਲਈ ਕਾਰਵਾਈ ਜਾਰੀ ਹੈ।


author

Anmol Tagra

Content Editor

Related News