ਕਪਿਲ ਦੇਵ ਨੇ ਸਭ ਤੋਂ ਵੱਡੇ ਕ੍ਰਿਕਟ ਬੱਲੇ ਦਾ ਕੀਤਾ ਉਦਘਾਟਨ

06/16/2019 12:22:45 PM

ਚੇਨਈ- ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ ਚੇਨਈ 'ਚ 6600 ਕਿਲੋਗ੍ਰਾਮ ਦੇ ਸਭ ਤੋਂ ਵੱਡੇ ਕ੍ਰਿਕਟ ਬੱਲੇ ਦਾ ਉਦਘਾਟਨ ਕੀਤਾ ਅਤੇ ਇਹ ਬੱਲਾ ਗਿੰਨੀਜ਼ ਬੁੱਕ ਆਫ ਰਿਕਾਰਡਜ਼ 'ਚ ਸ਼ਾਮਲ ਹੋ ਗਿਆ ਹੈ। ਇਸ ਬੱਲੇ ਨੂੰ 6300 ਕਿਲੋਗ੍ਰਾਮ ਵਿੱਲੋ ਲੱਕੜੀ ਦੀ ਵਰਤੋਂ ਨਾਲ ਬਣਾਇਆ ਗਿਆ ਹੈ। ਫਿਨਿਕਸ ਮਾਰਕੇਟ ਸਿਟੀ ਅਤੇ ਪੱਲਡੀਅਮ ਨੇ 50 ਫੁੱਟ ਲੰਬੇ ਇਸ ਬੱਲੇ ਨੂੰ ਆਈ. ਸੀ. ਸੀ. ਕ੍ਰਿਕਟ ਮਾਪਦੰਡਾਂ ਅਨੁਸਾਰ ਬਣਵਾਇਆ ਹੈ। ਇਸ ਬੱਲੇ ਦਾ ਉਦਘਾਟਨ ਗਿੰਨੀਜ਼ ਵਿਸ਼ਵ ਰਿਕਾਰਡ ਦੇ ਅਧਿਕਾਰਤ ਫੈਸਲਾਕੁੰਨ ਸਵਪਨਿਲ ਡੰਗਾਰੀਕਰ ਦੀ ਹਾਜ਼ਰੀ 'ਚ ਮਹਾਨ ਕ੍ਰਿਕਟਰ ਕਪਿਲ ਨੇ ਕੀਤਾ।PunjabKesari1983 ਦੇ ਵਿਸ਼ਵ ਕੱਪ ਜੇਤੂ ਕਪਿਲ ਨੇ ਕਿਹਾ, ''ਸਭ ਤੋਂ ਵੱਡੇ ਕ੍ਰਿਕਟ ਬੱਲੇ ਦਾ ਉਦਘਾਟਨ ਕਰ ਕੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਹਰ ਖਿਡਾਰੀ ਨੂੰ ਪ੍ਰਸ਼ੰਸਕਾਂ ਦਾ ਸਮਰਥਨ ਜ਼ਰੂਰੀ ਹੁੰਦਾ ਹੈ ਅਤੇ ਪ੍ਰਸ਼ੰਸਕ ਇਸ ਬੱਲੇ ਜ਼ਰੀਏ ਭਾਰਤੀ ਟੀਮ ਨੂੰ ਆਪਣੀਆਂ ਸ਼ੁੱਭ-ਕਾਮਨਾਵਾਂ ਦੇ ਸਕਣਗੇ। ''


Related News