ਕਪਿਲ ਦੇਵ ਦੀ ਅਗਵਾਈ ਵਾਲੀ ਕਮੇਟੀ ਕਰੇਗੀ ਭਾਰਤੀ ਕੋਚ ਦੀ ਚੋਣ

07/18/2019 11:43:18 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਦਾ ਸੰਚਾਲਨ ਕਰ ਰਹੀ ਪ੍ਰਸ਼ੰਸਕਾਂ ਦੀ ਕਮੇਟੀ (ਸੀ. ਓ. ਏ.) ਨੇ ਅਗਲੇ ਰਾਸ਼ਟਰੀ ਕੋਚ ਦੀ ਚੋਣ ਦਾ ਜ਼ਿੰਮਾ ਕਪਿਲ ਦੇਵ ਦੀ ਅਗਵਾਈ ਵਾਲੀ ਕਮੇਟੀ ਨੂੰ ਸੌਂਪਿਆ ਹੈ। ਇਸ ਫੈਸਲੇ ਨਾਲ ਸੁਪਰੀਮ ਕੋਰਟ ਤੋਂ ਨਿਯੁਕਤ ਪੈਨਲ ਵਿਚ ਤਕਰਾਰ ਹੋ ਸਕਦੀ ਹੈ।ਇਸ ਕਮੇਟੀ 'ਚ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ, ਅੰਸ਼ੁਮਨ ਗਾਇਕਵਾੜ ਅਤੇ ਸ਼ਾਂਤਾ ਰੰਗਾਸਵਾਮੀ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਦਸੰਬਰ ਵਿਚ ਡਬਲਯੂ. ਵੀ. ਰਮਨ ਨੂੰ ਭਾਰਤੀ ਟੀਮ ਦਾ ਕੋਚ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਸੀ. ਓ. ਏ. ਵਿਚ 2 ਮੈਂਬਰ ਚੇਅਰਮੈਨ ਵਿਨੋਦ ਰਾਏ ਅਤੇ ਸਾਬਕਾ ਭਾਰਤੀ ਕਪਤਾਨ ਡਾਇਨਾ ਏਡੁਲਜੀ ਸਨ। ਇਨ੍ਹਾਂ 'ਚੋਂ ਏਡੁਲਜੀ ਨੇ ਮਹਿਲਾ ਕੋਚ ਚੋਣ ਪ੍ਰਕਿਰਿਆ ਨੂੰ ਅਸੰਵਿਧਾਨਕ ਕਰਾਰ ਦਿੱਤਾ ਸੀ।


Related News