ਲੋਕਾਂ ਨੂੰ ਦੀਵਾਲੀ ਦੀ ਵਧਾਈ ਦਿੰਦੇ ਹੋਏ ਕਪਿਲ ਦੇਵ ਨੇ ਕਿਹਾ, ''ਦਿਲ ਸਹੀ ਕੰਮ ਕਰ ਰਿਹਾ ਹੈ''

11/13/2020 4:38:24 PM

ਸਪੋਰਟ ਡੈਸਕ : ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਐਂਜਿਓਪਲਾਸਟੀ (ਸਰਜਰੀ) ਦੇ ਬਾਅਦ ਵੀਰਵਾਰ ਨੂੰ ਗੋਲਫ ਖੇਡਦੇ ਹੋਏ ਨਜ਼ਰ ਆਏ ਸਨ। ਅੱਜ ਉਨ੍ਹਾਂ ਨੇ ਇਕ ਹੋਰ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦਾ ਦਿਲ ਠੀਕ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ। ਕਪਿਲ ਦੇਵ ਨੂੰ ਪਿਛਲੇ ਮਹੀਨੇ ਦਿਲ ਦਾ ਦੌਰਾ ਪੈਣ ਦੇ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਸਰਜਰੀ ਹੋਈ ਸੀ ਅਤੇ 3 ਦਿਨ ਬਾਅਦ ਘਰ ਪਰਤੇ ਸਨ। 

ਇਹ ਵੀ ਪੜ੍ਹੋ: ਇਸ ਕ੍ਰਿਕਟਰ ਨੇ ਦੂਜੀ ਵਾਰ ਕਰਾਈ ਮੰਗਣੀ, ਪਹਿਲੀ ਪਤਨੀ ਤੋਂ ਹਨ 5 ਬੱਚੇ

ਭਾਰਤ ਨੂੰ ਪਹਿਲਾ ਵਲਡ ਕੱਪ ਦਿਵਾਉਣ ਵਾਲੇ ਕਪਤਾਨ ਕਪਿਲ ਦੇਵ ਨੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ, ' ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਅਤੇ ਆਸ ਕਰਦਾ ਹਾਂ ਕਿ ਇਹ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇਗਾ। ਦੁਆਵਾਂ ਲਈ ਧੰਨਵਾਦ। ਮੈਂ ਹੁਣ ਤੰਦਰੁਸਤ ਅਤੇ ਖੁਸ਼ ਹਾਂ। ਦਿਲ ਸਹੀ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ ਪਰ ਮੈਂ ਵਿਸ਼ਵ ਭਰ ਵਿਚ ਸਾਰਿਆਂ ਨੂੰ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਦੇਣਾ ਚਾਹੁੰਦਾ ਹਾਂ।'

 


ਭਾਰਤ ਨੂੰ ਪਹਿਲਾ ਵਰਲਡ ਕੱਪ ਜਿਤਾਉਣ ਵਾਲੇ ਕਪਿਲ ਦੇਵ ਨੇ 131 ਟੈਸਟ ਅਤੇ 225 ਵਨਡੇ ਖੇਡੇ ਹਨ। ਉਹ ਕ੍ਰਿਕਟ ਦੇ ਇਤਿਹਾਸ ਵਿਚ ਇੱਕਮਾਤਰ ਖਿਡਾਰੀ ਹਨ ਜਿਨ੍ਹਾਂ ਨੇ 400 ਤੋਂ ਜ਼ਿਆਦਾ (434) ਵਿਕਟਾਂ ਆਪਣੇ ਨਾਮ ਕਰਕੇ ਟੈਸਟ ਮੈਚਾਂ ਵਿਚ 5000 ਤੋਂ ਜ਼ਿਆਦਾ ਦੌੜਾਂ ਜੁਟਾਈਆਂ ਹਨ। ਉਹ 1999 ਅਤੇ 2000  ਵਿਚ ਭਾਰਤ ਦੇ ਰਾਸ਼ਟਰੀ ਕੋਚ ਵੀ ਰਹਿ ਚੁੱਕੇ ਹਨ। ਕਪਿਲ ਨੂੰ 2010 ਵਿਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੇ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਇਕ-ਦੂਜੇ ਦੇ ਪਿਆਰ 'ਚ ਡੁੱਬੇ ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ, ਸਾਂਝੀ ਕੀਤੀ ਰੋਮਾਂਟਿਕ ਤਸਵੀਰ

 


cherry

Content Editor

Related News