ਕਪਿਲ ਨੂੰ ਨਹੀਂ ਮਿਲਿਆ ਇਮਰਾਨ ਵੱਲੋਂ ਸੱਦਾ ਪੱਤਰ, ਅਜੇ ਵੀ ਹੈ ਸੱਦੇ ਦਾ ਇੰਤਜ਼ਾਰ

8/5/2018 9:21:06 AM

ਬੈਂਗਲੁਰੂ— ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਪਾਕਿਸਤਾਨ ਦੇ ਪ੍ਰਧਾਨਮੰਤਰੀ ਬਣਨ ਵਾਲੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਿਰਕਤ ਕਰਨ ਦਾ ਸੱਦਾ ਪੱਤਰ ਨਹੀਂ ਮਿਲਿਆ ਹੈ, ਹਾਲਾਂਕਿ ਉਨ੍ਹਾਂ ਗੈਰ ਰਸਮੀ ਤੌਰ 'ਤੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਦੀ ਸਹਿਮਤੀ ਦੇ ਦਿੱਤੀ ਹੈ। ਕਪਿਲ ਨੇ ਕਿਹਾ, ''ਮੈਨੂੰ ਸੱਦਾ ਦਿੱਤਾ ਗਿਆ ਹੈ, ਪਰ ਲਿਖਤੀ 'ਚ ਨਹੀਂ। ਮੈਨੂੰ ਉਨ੍ਹਾਂ ਦੀ ਟੀਮ ਦਾ ਫੋਨ ਆਇਆ ਸੀ, ਪਰ ਮੈਨੂੰ ਅਜੇ ਤੱਕ ਕੋਈ ਮੇਲ ਨਹੀਂ ਮਿਲੀ ਹੈ। ਮੈਂ ਅਧਿਕਾਰਤ ਸੱਦੇ ਦਾ ਇੰਤਜ਼ਾਰ ਕਰ ਰਿਹਾ ਹਾਂ।''

ਉਨ੍ਹਾਂ ਕਿਹਾ, ''ਜੇਕਰ ਮੈਨੂੰ ਅਧਿਕਾਰਤ ਸੱਦਾ ਮਿਲਦਾ ਹੈ ਤਾਂ ਮੈਂ ਜਾਵਾਂਗਾ ਅਤੇ ਇਸ ਸਮਾਰੋਹ 'ਚ ਸ਼ਿਰਕਤ ਕਰਾਂਗਾ।'' ਕਪਿਲ ਨੇ ਇਮਰਾਨ ਨੂੰ ਪ੍ਰਧਾਨਮੰਤਰੀ ਬਣਨ ਦੇ ਲਈ ਫੋਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ''ਮੈਂ ਕਿਹਾ ਕਿ 'ਸ਼ਾਬਾਸ਼ ਯੁਵਾ'।'' ਉਨ੍ਹਾਂ ਕਿਹਾ ਕਿ ਇਮਰਾਨ ਜਿਹੇ ਕ੍ਰਿਕਟਰ ਨੂੰ ਪਾਕਿਸਤਾਨ ਦੇ ਪ੍ਰਧਾਨਮੰਤਰੀ ਦੇ ਅਹੁਦੇ 'ਤੇ ਪਹੁੰਚਦੇ ਹੋਏ ਦੇਖਣਾ ਚੰਗਾ ਲੱਗਾ। 

ਕਪਿਲ ਨੇ ਇਮਰਾਨ ਦੇ ਨਾਲ ਕਈ ਮੈਚ ਖੇਡੇ ਹਨ। ਉਨ੍ਹਾਂ ਕਿਹਾ, ''ਇਮਰਾਨ ਨੇ 20 ਸਾਲਾਂ ਤੱਕ ਸਖਤ ਮਿਹਨਤ ਕੀਤੀ ਹੈ ਅਤੇ ਉਹ ਬਿਨਾ ਕਿਸੇ ਨਿੱਜੀ ਮਤਲਬ ਦੇ ਆਪਣੇ ਦੇਸ਼ ਲਈ ਕੰਮ ਕਰ ਰਹੇ ਹਨ ਅਤੇ ਅੱਜ ਉਨ੍ਹਾਂ ਨੂੰ ਇਸ ਦਾ ਫਲ ਵੀ ਮਿਲਿਆ ਹੈ। ਮੈਨੂੰ ਉਮੀਦ ਹੈ ਕਿ ਉਹ ਇਸੇ ਤਰੀਕੇ ਨਾਲ ਕੰਮ ਕਰਦੇ ਰਹਿਣਗੇ। ਕਪਿਲ ਨੇ ਇਹ ਵੀ ਉਮੀਦ ਜਤਾਈ ਕਿ ਭਾਰਤ ਅਤੇ ਪਾਕਿਸਤਾਨ ਵੱਡੇ ਮੁੱਦੇ ਨੂੰ ਸੁਲਝਾਉਣ ਅਤੇ ਖੇਤਰ 'ਚ ਸ਼ਾਂਤੀ ਲਿਆਉਣ 'ਚ ਸਫਲ ਰਹਿਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ