ਕੇਨ ਵਿਲੀਅਮਸਨ ਨੇ ਵਰਲਡ ਕੱਪ ''ਚ ਰਚਿਆ ਇਤਿਹਾਸ, ਬਣੇ ਦੁਨਿਆ ਦੇ ਪਹਿਲੇ ਕਪਤਾਨ

Sunday, Jul 14, 2019 - 05:39 PM (IST)

ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਵਰਲਡ ਕੱਪ ਦਾ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਕੇਨ ਵਿਲੀਅਮਸਨ ਨੇ ਇੰਗਲੈਂਡ ਦੇ ਖਿਲਾਫ ਲੰਦਨ ਦੇ ਲਾਰਡਸ 'ਚ ਖੇਡੇ ਜਾ ਰਹੇ ਵਰਲਡ ਕੱਪ 2019 ਦੇ ਫਾਈਨਲ 'ਚ ਪਹਿਲਾ ਦੌੜਾਂ ਬਣਾਉਂਦੇ ਹੀ ਦੁਨੀਆ ਦੇ ਸਾਰੇ ਕਪਤਾਨਾਂ ਨੂੰ ਪਿੱਛੇ ਛੱਡ ਦਿੱਤਾ ਜਿਨ੍ਹਾਂ ਨੇ ਵਰਲਡ ਕੱਪ ਖੇਡਿਆ ਹੈ।  

ਦਰਅਸਲ, ਕੇਨ ਵਿਲੀਅਮਸਨ ਇਕ ਵਰਲਡ ਕੱਪ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਕੇਨ ਵਿਲੀਅਮਸਨ ਨੇ ਵਰਲਡ ਕੱਪ 2019 'ਚ ਇੰਗਲੈਂਡ ਦੇ ਖਿਲਾਫ ਫਾਈਨਲ 'ਚ ਪਹਿਲੀ ਦੌੜ ਬਣਾਉਂਦੇ ਹੀ ਆਪਣੇ ਦੌੜਾਂ ਦੀ ਗਿਣਤੀ 548 ਤੋਂ 549 ਕਰ ਲਈ, ਜੋ ਕਿ ਵਰਲਡ ਕੱਪ ਦੀ ਕਿਸੇ ਵੀ ਟੀਮ ਦੇ ਕਪਤਾਨ ਦੁਆਰਾ ਬਣਾਏ ਗਏ ਸਭ ਤੋਂ ਜ਼ਿਆਦਾ ਦੌੜਾਂ ਹਨ।PunjabKesari
ਕੇਨ ਵਿਲੀਅਮਸਨ ਤੋਂ ਪਹਿਲਾਂ ਇਹ ਵਰਲਡ ਰਿਕਾਰਡ ਮਹਿਲਾ ਜੈਵਰਧਨੇ ਦੇ ਨਾਂ ਸੀ। ਮਹਿਲਾ ਜੈਵਰਧਨੇ ਨੇ ਸਾਲ 2007 'ਚ ਵੈਸਟਇੰਡੀਜ਼ 'ਚ ਖੇਡੇ ਗਏ 9ਵੇਂ ਵਰਲਡ ਕੱਪ 'ਚ ਸ਼੍ਰੀਲੰਕਾਈ ਟੀਮ ਲਈ ਬਤੌਰ ਕਪਤਾਨ 548 ਦੌੜਾਂ ਬਣਾਈਆਂ ਸਨ। ਪਰ ਕੇਨ ਵਿਲੀਅਮਸਨ ਨੇ ਹੁਣ ਇਸ ਵਰਲਡ ਰਿਕਾਰਡ ਨੂੰ ਆਪਣੇ ਬੱਲੇ ਨਾਲ ਤੋੜ ਦਿੱਤਾ ਹੈ ਤੇ ਨਵਾਂ ਇਤਿਹਾਸ ਰਚਿਆ ਹੈ।   

ਇਕ ਵਰਲਡ ਕੱਪ 'ਚ ਕਿਸੇ ਵੀ ਕਪਤਾਨ ਦੁਆਰਾ ਬਣਾਏ ਗਏ ਸਭ ਤੋਂ ਜ਼ਿਆਦਾ ਦੌੜਾਂ
- ਕੇਨ ਵਿਲੀਅਮਸਨ (ਨਿਊਜ਼ੀਲੈਂਡ) -578 ਦੌੜਾਂ-ਵਰਲਡ ਕਪ 2019 
-
ਮਹਿਲਾ ਜੈਵਰਧਨੇ (ਸ਼੍ਰੀਲੰਕਾ)- 548 ਦੌੜਾਂ- ਵਰਲਡ ਕੱਪ 2007
- ਰਿਕੀ ਪੋਂਟਿੰਗ (ਆਸਟ੍ਰੇਲੀਆ)- 539 ਦੌੜਾਂ ਵਰਲਡ ਕੱਪ (2007)
- ਆਰੋਨ ਫਿਨਚ (ਆਸਟ੍ਰੇਲੀਆ) - 507 ਦੌੜਾਂ ਵਰਲਡ ਕੱਪ  (2019


Related News