ਕੇਨ ਵਿਲੀਅਮਸਨ ਨੇ ਹਾਸਲ ਕੀਤੀ ਇਹ ਉਪਲੱਬਧੀ, ਇਨ੍ਹਾਂ ਖਿਡਾਰੀ ਦੇ ਰਿਕਾਰਡ ਦੀ ਕੀਤੀ ਬਰਾਬਰੀ

11/11/2021 8:55:01 PM

ਆਬੂ ਧਾਬੀ- ਟੀ20 ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਦੀ ਟੀਮ ਫਾਈਨਲ ਵਿਚ ਪਹੁੰਚ ਗਈ ਹੈ। ਨਿਊਜ਼ੀਲੈਂਡ ਦੀ ਟੀਮ ਨੇ ਸੈਮੀਫਾਈਨਲ ਵਿਚ ਇੰਗਲੈਂਡ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਇਸ ਜਿੱਤ ਦੇ ਨਾਲ ਹੀ ਕੇਨ ਵਿਲੀਅਮਸਨ ਨਿਊਜ਼ੀਲੈਂਡ ਨੂੰ ਕ੍ਰਿਕਟ ਦੇ ਤਿੰਨਾਂ ਫਾਰਮੈੱਟ ਵਿਚ ਫਾਈਨਲ 'ਚ ਪਹੁੰਚਾਉਣ ਵਾਲੇ ਇਕਲੌਤੇ ਕਪਤਾਨ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਕੋਈ ਵੀ ਕਪਤਾਨ ਆਈ. ਸੀ. ਸੀ. ਦੇ ਤਿੰਨਾਂ ਫਾਰਮੈੱਟ ਵਿਚ ਆਪਣੀ ਟੀਮ ਨੂੰ ਫਾਈਨਲ 'ਚ ਪਹੁੰਚਾ ਨਹੀਂ ਸਕਿਆ ਹੈ। ਇਸ ਦੇ ਨਾਲ ਹੀ ਕੇਨ ਵਿਲੀਅਮਸਨ ਨੇ ਆਪਣੇ ਨਾਂ ਇਕ ਹੋਰ ਵੱਡਾ ਰਿਕਾਰਡ ਬਣਾ ਲਿਆ ਹੈ।

ਇਹ ਖ਼ਬਰ ਪੜ੍ਹੋ-T20 WC, 2nd Semi Final : 10 ਓਵਰਾਂ ਦੀ ਖੇਡ ਖਤਮ, ਪਾਕਿ ਦਾ ਸਕੋਰ 71/1

PunjabKesari
ਕੇਨ ਵਿਲੀਅਮਸਨ ਲਗਾਤਾਰ ਆਪਣੀ ਟੀਮ ਨੂੰ ਆਈ. ਸੀ. ਸੀ. ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਾਉਣ ਵਾਲੇ ਤੀਜੇ ਕਪਤਾਨ ਬਣ ਚੁੱਕੇ ਹਨ। ਕੇਨ ਵਿਲੀਅਮਸਨ ਨੇ ਸਾਲ 2019 ਦੇ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਟੀਮ ਨੂੰ ਫਾਈਨਲ ਵਿਚ ਪਹੁੰਚਾਇਆ ਤੇ ਉਸ ਤੋਂ ਬਾਅਦ ਟੈਸਟ ਚੈਂਪੀਅਨਸ਼ਿਪ ਵਿਚ ਵੀ ਆਪਣੀ ਟੀਮ ਨੂੰ ਫਾਈਨਲ ਵਿਚ ਪਹੁੰਚਾਇਆ। ਹੁਣ ਟੀ-20 ਵਿਸ਼ਵ ਕੱਪ 'ਚ ਵੀ ਟੀਮ ਨੂੰ ਫਾਈਨਲ ਵਿਚ ਪਹੁੰਚਾ ਦਿੱਤਾ ਹੈ। ਉਨ੍ਹਾਂ ਤੋਂ ਪਹਿਲਾਂ ਸਿਰਫ ਦੋ ਕਪਤਾਨ ਹੀ ਹਨ, ਜਿਨ੍ਹਾਂ ਨੇ ਆਪਣੀ ਟੀਮ ਨੂੰ ਲਗਾਤਾਰ ਤਿੰਨ ਆਈ. ਸੀ. ਸੀ. ਟੂਰਨਾਮੈਂਟ ਵਿਚ ਆਪਣੀ ਟੀਮ ਨੂੰ ਫਾਈਨਲ 'ਚ ਪਹੁੰਚਾਇਆ ਹੈ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਭਾਰਤ-ਏ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ ਦੇ ਲਈ ਟੀਮ ਦਾ ਕੀਤਾ ਐਲਾਨ

PunjabKesari
ਇਸ 'ਚ ਸਭ ਤੋਂ ਪਹਿਲਾਂ ਨਾਮ ਵੈਸਟਇੰਡੀਜ਼ ਟੀਮ ਦੇ ਮਹਾਨ ਕਪਤਾਨ ਕਲਾਈਵ ਲਾਇਡ ਦਾ ਹੈ। ਕਲਾਈਵ ਲਾਇਡ ਨੇ ਆਪਣੀ ਕਪਤਾਨੀ ਵਿਚ ਵੈਸਟਇੰਡੀਜ਼ ਦੀ ਟੀਮ ਨੂੰ ਲਗਾਤਾਰ ਤਿੰਨ ਵਨ ਡੇ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਾਇਆ ਸੀ। ਇਸ ਤੋਂ ਬਾਅਦ ਨਾਮ ਭਾਰਤ ਦੇ ਮਹਾਨ ਕਪਤਾਨ ਸੌਰਭ ਗਾਂਗੁਲੀ ਦਾ ਆਉਂਦਾ ਹੈ। ਸੌਰਵ ਗਾਂਗੁਲੀ ਨੇ ਵੀ ਭਾਰਤ ਨੂੰ ਲਗਾਤਾਰ ਤਿੰਨ ਆਈ. ਸੀ. ਸੀ. ਟੂਰਨਾਮੈਂਟ ਵਿਚ ਫਾਈਨਲ ਵਿਚ ਪਹੁੰਚਾਇਆ ਸੀ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News