ਵਿਲੀਅਮਸਨ ਨੇ ਆਪਣੇ ਬੱਲੇਬਾਜ਼ਾਂ ਨੂੰ ਚੰਗੇ ਪ੍ਰਦਰਸ਼ਨ ਲਈ ਦਿੱਤੀ ਇਹ ਸਲਾਹ
Thursday, Jun 06, 2019 - 04:10 PM (IST)

ਸਪੋਰਟਸ ਡੈਸਕ— ਬੱਲੇਬਾਜ਼ਾਂ ਦੇ ਗੈਰ ਜ਼ਿੰਮੇਦਾਰਾਨਾ ਸ਼ਾਟਸ ਦੀ ਵਜ੍ਹਾ ਨਾਲ ਬੰਗਲਾਦੇਸ਼ ਦੇ ਖਿਲਾਫ ਹਾਰ ਤੋਂ ਵਾਲ-ਵਾਲ ਬਚੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਆਪਣੇ ਬੱਲੇਬਾਜ਼ਾਂ ਨੂੰ ਜ਼ਿਆਦਾ ਜ਼ਿੰਮੇਦਾਰੀ ਨਾਲ ਖੇਡਣ ਨੂੰ ਕਿਹਾ ਹੈ। ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਦੋ ਵਿਕਟਾਂ ਨਾਲ ਹਰਾਇਆ। ਵਿਲੀਅਮਸਨ ਨੇ ਜਿੱਤ ਦੇ ਬਾਅਦ ਕਿਹਾ, ''ਜਿੱਤ ਕੇ ਚੰਗਾ ਲਗ ਰਿਹਾ ਹੈ ਪਰ ਪਹਿਲੀ ਪਾਰੀ ਸ਼ਾਨਦਾਰ ਸੀ। ਦੋਹਾਂ ਟੀਮਾਂ ਦੀ ਫੀਲਡਿੰਗ ਬਿਹਤਰੀਨ ਰਹੀ। ਸਾਨੂੰ ਲੱਗਾ ਕਿ 250 ਦਾ ਸਕੋਰ ਚੁਣੌਤੀਪੂਰਨ ਹੋਵੇਗਾ। ਸਾਨੂੰ ਸਿਰਫ ਵਿਕਟ ਬਚਾ ਕੇ ਰੱਖਣੇ ਹੋਣਗੇ।'' ਉਨ੍ਹਾਂ ਕਿਹਾ, ''ਬੱਲੇ ਨਾਲ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਸਾਨੂੰ ਆਸਾਨੀ ਨਾਲ ਵਿਕਟ ਗੁਆਉਣ ਤੋਂ ਬਾਜ਼ ਆਉਣਾ ਹੋਵੇਗਾ। ਆਪਣੇ 400ਵੇਂ ਮੈਚ 'ਚ ਜੇਤੂ ਪਾਰੀ ਖੇਡਣ ਵਾਲੇ ਰੋਸ ਟੇਲਰ, ਵਿਲੀਅਮਸਨ ਅਤੇ ਜਿੰਮੀ ਨੀਸ਼ਾਮ ਰਨ ਆਊਟ ਹੋਣ ਤੋਂ ਬਚਣ।'