ਛੋਟੇ ਭਰਾ ਉਮਰ ਅਕਮਲ ਦੇ ਬਚਾਅ ਉਤਰੇ ਕਾਮਰਾਨ, PCB ''ਤੇ ਲਆਏ ਗੰਭੀਰ ਦੋਸ਼

07/01/2020 1:27:15 PM

ਕਰਾਚੀ : ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਨੇ ਮੰਗਲਵਾਰ ਨੂੰ ਆਪਣੇ ਛੋਟੇ ਭਰਾ ਉਮਰ ਅਕਮਲ ਦੇ ਇਤਰਾਜ਼ਯੋਗ ਰਵੱਈਏ ਦਾ ਬਚਾਅ ਕਰਦਿਆਂ ਕਿਹਾ ਕਿ ਦੇਸ਼ ਦਾ ਕ੍ਰਿਕਟ ਹੁਨਰਮੰਦ ਬੱਲੇਬਾਜ਼ਾਂ ਨੂੰ ਸੰਭਾਲਣ 'ਚ ਅਸਫਲ ਰਿਹਾ ਹੈ।  ਫਿਕਸਿੰਗ ਨਾਲ ਜੁੜੇ ਇਕ ਕੇਸ ਕਾਰਨ ਪਾਕਿਸਤਾਨ ਦੇ ਬੱਲੇਬਾਜ਼ ਉਮਰ ਅਕਮਲ ਨੂੰ ਤਿੰਨ ਸਾਲ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਇਕ ਵਾਰ ਫਿਰ ਆਪਣੇ ਛੋਟੇ ਭਰਾ ਦੀ ਮਦਦ ਲਈ ਅੱਗੇ ਆਏ ਹਨ। ਕਾਮਰਾਨ ਅਕਮਲ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨ ਕ੍ਰਿਕਟ ਦੇ ਧਾਕੜ ਇਸ ਹੁਨਰਮੰਦ ਬੱਲੇਬਾਜ਼ ਨੂੰ ਸੰਭਾਲ ਨਹੀਂ ਸਕੇ। ਇਸ ਤੋਂ ਇਲਾਵਾ ਕਾਮਰਾਨ ਨੇ ਵਧੀਆ ਪ੍ਰਦਰਸ਼ਨ ਕਰਨ ਦੇ ਬਾਵਜੂਦ ਟੀਮ ਵਿਚ ਜਗ੍ਹਾ ਨਾ ਮਿਲਣ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਉਮਰ ਅਕਮਲ ਨੇ ਕਿਹਾ ਕਿ ਮੈਦਾਨ ਤੋਂ ਬਾਹਰ ਪਾਕਿਸਤਾਨ ਦੇ ਖਿਡਾਰੀਆਂ ਨਾਲ ਜੁੜੇ ਵਿਵਾਦ ਕੋਈ ਨਵੇਂ ਨਹੀਂ ਹਨ। ਉਸ ਨੇ ਕਿਹਾ, “ਪਾਕਿਸਤਾਨ ਦੇ ਖਿਡਾਰੀ ਮੈਦਾਨ ਦੇ ਬਾਹਰ ਵਿਵਾਦਾਂ ਵਿਚ ਰਹਿੰਦੇ ਹਨ। ਇਹ ਟੀਮ ਮੈਨੇਜਮੈਂਟ ਅਤੇ ਕਪਤਾਨ ‘ਤੇ ਨਿਰਭਰ ਕਰਦਾ ਹੈ ਕਿ ਉਹ ਇਸ ਨੂੰ ਕਿਵੇਂ ਸੰਭਾਲਦੇ ਹਨ। ਇੰਜ਼ਮਾਨ ਉਲ ਹੱਕ ਨੂੰ ਦੇਖੋ, ਉਸ ਨੇ ਕਿਵੇਂ ਅਖਤਰ, ਆਸਿਫ ਅਤੇ ਅਫਰੀਦੀ ਨੂੰ ਸੰਭਾਲਿਆ। ਜੇ ਇਹ ਉਮਰ ਅਕਮਲ ਨਾਲ ਕੀਤਾ ਜਾਂਦਾ ਤਾਂ ਉਹ ਬੱਲੇਬਾਜ਼ ਦੇ ਰੂਪ ‘ਚ ਬਾਹਰ ਆਉਂਦਾ।”

PunjabKesari

ਕਾਮਰਾਨ ਨੇ ਕਿਹਾ, ”ਮੈਂ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹਾਂ। ਮੈਨੂੰ ਟੈਸਟ ਅਤੇ ਟੀ-20 ਤੋਂ ਬਾਹਰ ਰੱਖਣਾ ਬਿਲਕੁਲ ਗਲਤ ਹੈ। ਮੈਂ ਬੱਲੇਬਾਜ਼ ਵਜੋਂ ਖੇਡ ਸਕਦਾ ਹਾਂ, ਮੈਥਿਊ ਵੇਡ ਦੀ 18 ਔਸਤ 18 ਅਤੇ 20 ਦੇ ਵਿਚਕਾਰ ਹੈ ਅਤੇ ਉਹ ਵਾਪਸੀ ਕਰ ਚੁੱਕੇ ਹਨ, ਜਦ ਕਿ ਮੈਂ ਲੱਗਭਗ 60 ਦੀ ਔਸਤ ਨਾਲ ਬੱਲੇਬਾਜ਼ੀ ਕੀਤੀ ਹੈ, ਮੈਂ ਵਾਪਿਸ ਕਿਉਂ ਨਹੀਂ ਆ ਸਕਦਾ?” ਕਾਮਰਾਨ ਅਕਲ ਨੇ ਆਖਰੀ ਵਾਰ 2017 ਵਿੱਚ ਪਾਕਿਸਤਾਨ ਲਈ ਕੌਮਾਂਤਰੀ ਕ੍ਰਿਕਟ ਖੇਡੀ ਸੀ। ਕਾਮਰਾਨ ਅਕਲ ਨੇ ਪਾਕਿਸਤਾਨ ਲਈ 53 ਟੈਸਟ, 157 ਵਨਡੇ ਅਤੇ 58 ਟੀ-20 ਮੈਚ ਖੇਡੇ ਹਨ। ਕਾਮਰਾਨ ਅਕਮਲ ਨੇ ਪੀ.ਸੀ.ਬੀ. ਨੂੰ ਸਲਾਹ ਦਿੱਤੀ ਹੈ ਕਿ ਖਿਡਾਰੀਆਂ ਦੀ ਚੋਣ ਸਿਰਫ ਪੀ.ਐਸ. ਐਲ. ਦੇ ਅਧਾਰ ਤੇ ਨਹੀਂ ਕੀਤੀ ਜਾਣੀ ਚਾਹੀਦੀ। ਕਾਮਰਾਨ ਦਾ ਮੰਨਣਾ ਹੈ ਕਿ ਘਰੇਲੂ ਕ੍ਰਿਕਟ ਦੇ ਅਧਾਰ ‘ਤੇ ਵੀ ਖਿਡਾਰੀਆਂ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ। ਦੱਸ ਦਈਏ ਕਿ ਕਾਮਰਨ ਅਕਮਲ ਕਈ ਵਾਰ ਉਮਰ ਅਕਮਲ ਦਾ ਬਚਾਅ ਕਰਦੇ ਹੋਏ ਵਿਖਾਈ ਦਿੱਤੇ ਹਨ ਪਰ ਵਿਵਾਦਾਂ ‘ਚ ਰਹਿਣ ਕਾਰਨ ਉਮਰ ਅਕਮਲ ਦਾ ਕਰੀਅਰ ਲੱਗਭਗ ਖ਼ਤਮ ਹੋਣ ਦੀ ਕਗਾਰ ‘ਤੇ ਹੈ।


Ranjit

Content Editor

Related News