ਕਮਲਪ੍ਰੀਤ ਨੇ ਪਿਤਾ ਨੂੰ ਕਿਹਾ-ਓਲੰਪਿਕ ਤਮਗਾ ਜਿੱਤਣ ਲਈ ਕਰਾਂਗੀ ਪੂਰੀ ਕੋਸ਼ਿਸ਼

Saturday, Jul 31, 2021 - 10:30 PM (IST)

ਕਮਲਪ੍ਰੀਤ ਨੇ ਪਿਤਾ ਨੂੰ ਕਿਹਾ-ਓਲੰਪਿਕ ਤਮਗਾ ਜਿੱਤਣ ਲਈ ਕਰਾਂਗੀ ਪੂਰੀ ਕੋਸ਼ਿਸ਼

ਚੰਡੀਗੜ੍ਹ : ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੂਜੇ ਸਥਾਨ ਨਾਲ ਚੱਕਾ ਸੁੱਟ ਫਾਈਨਲਸ ਲਈ ਕੁਆਲੀਫਾਈ ਕਰਨ ਵਾਲੀ ਕਮਲਪ੍ਰੀਤ ਕੌਰ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਤਮਗਾ ਜਿੱਤਣ ਲਈ ਆਪਣੀ ਪੂਰੀ ਕੋਸ਼ਿਸ਼ ਕਰੇਗੀ। ਕੌਰ ਦੇ ਪਿਤਾ ਕੁਲਦੀਪ ਸਿੰਘ ਨੇ ਕਿਹਾ ਕਿ ਮੈਂ ਅੱਜ ਉਸ ਨਾਲ ਗੱਲ ਕੀਤੀ ਤੇ ਉਹ ਬਹੁਤ ਖੁਸ਼ ਸੀ। ਉਸ ਨੇ ਮੈਨੂੰ ਕਿਹਾ ਕਿ ਉਹ ਫਾਈਨਲ ’ਚ ਵਧੀਆ ਕਰੇਗੀ।

ਇਹ ਵੀ ਪੜ੍ਹੋ : ਕਮਲਪ੍ਰੀਤ ਨੇ ਪਿਤਾ ਨੂੰ ਕਿਹਾ-ਓਲੰਪਿਕ ਤਮਗਾ ਜਿੱਤਣ ਲਈ ਕਰਾਂਗੀ ਪੂਰੀ ਕੋਸ਼ਿਸ਼ 

ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਉਸ ਦਾ ਫੋਕਸ ਹਮੇਸ਼ਾ ਆਪਣੀ ਖੇਡ ’ਤੇ ਰਿਹਾ ਹੈ ਤੇ ਉਸ ਨੇ ਆਪਣੀ ਸਖ਼ਤ ਮਿਹਨਤ ਨਾਲ ਓਲੰਪਿਕ ’ਚ ਹਿੱਸਾ ਲੈਣ ਦੇ ਆਪਣੇ ਸੁਫ਼ਨੇ ਨੂੰ ਪੂਰਾ ਕੀਤਾ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਫਾਈਨਲਸ ’ਚ ਪਹੁੰਚਣ ਲਈ ਕੌਰ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ ਕਿ ਕਮਲਪ੍ਰੀਤ ਕੌਰ ਫਾਈਨਲਸ ਲਈ ਕੁਆਲੀਫਾਈ ਕਰਨ ਲਈ ਵਧਾਈ ਹੋਵੇ। ਸਾਨੂੰ ਤੁਹਾਡੇ ’ਤੇ ਮਾਣ ਹੈ। ਇਸੇ ਲੈਅ ਨੂੰ ਜਾਰੀ ਰੱਖਣਾ, ਮੈਨੂੰ ਭਰੋਸਾ ਹੈ ਕਿ ਤੁਸੀਂ ਓਲੰਪਿਕ ਖੇਡਾਂ ’ਚ ਸ਼ਾਨਦਾਰ ਕੋਸ਼ਿਸ਼ ਨਾਲ ਤਮਗਾ ਜਿੱਤੋਗੇ।


author

Manoj

Content Editor

Related News