ਰਾਸ਼ਟਰੀ ਕਬੱਡੀ ਪ੍ਰਤੀਯੋਗਿਤਾ ''ਚ ਹਿਮਾਚਲ ਨੇ ਜਿੱਤਿਆ ਸੋਨ ਤਮਗਾ
Tuesday, Apr 09, 2019 - 05:36 PM (IST)

ਸਪੋਰਟਸ ਡੈਸਕ— ਮੇਰਠ 'ਚ ਹੋਈ ਰਾਸ਼ਟਰੀ ਕਬੱਡੀ ਪ੍ਰਤੀਯੋਗਿਤਾ 'ਚ ਅੰਡਰ-14 ਵਰਗ 'ਚ ਹਿਮਾਚਲ ਟੀਮ ਨੇ ਸੋਨ ਤਮਗਾ ਜਿੱਤਿਆ ਹੈ। ਫਾਈਨਲ 'ਚ ਹਿਮਾਚਲ ਟੀਮ ਨੇ ਦਿੱਲੀ ਨੂੰ 29-10 ਨਾਲ ਹਰਾਇਆ। ਪ੍ਰਤੀਯੋਗਿਤਾ ਸਟੂਡੈਂਟਸ ਗੇਮਸ ਐਂਡ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਸੁਭਾਰਤੀ ਯੂਨੀਵਰਸਿਟੀ ਮੇਰਠ 'ਚ ਕਰਵਾਈ ਗਈ। ਮੁਕਾਬਲੇ 'ਚ ਸੋਨ ਤਮਗਾ ਜਿੱਤਣ ਵਾਲੀ ਹਿਮਾਚਲੀ ਟੀਮ 'ਚ ਜਸਕਰਨ ਮਿਨਹਾਸ, ਉਪ ਕਪਤਾਨ ਹਰੀਸ਼ ਕੁਮਾਰ, ਦੀਪਕ ਰਣੌਟ, ਸ਼ਿਵਮ ਪਾਂਡੇ, ਅਮਨ ਠਾਕੁਰ, ਅੰਚਿਤ ਠਾਕੁਰ, ਮੋਹਿਤ ਠਾਕੁਰ ਅਤੇ ਓਮ ਦੁਰਵਾਸਾ ਅਤੇ ਰਿਸ਼ਬ ਜਗੋਤਾ ਸ਼ਾਮਲ ਰਹੇ।