ਕਬੱਡੀ ਲੀਗ : ਦਿੱਲੀ ਦੇ ਦਲੇਰਾਂ ਨੇ ਮੁੰਬਈ ਨੂੰ 56-35 ਨਾਲ ਹਰਾਇਆ

Friday, May 17, 2019 - 05:09 PM (IST)

ਕਬੱਡੀ ਲੀਗ : ਦਿੱਲੀ ਦੇ ਦਲੇਰਾਂ ਨੇ ਮੁੰਬਈ ਨੂੰ 56-35 ਨਾਲ ਹਰਾਇਆ

ਪੁਣੇ— ਕਬੱਡੀ ਭਾਰਤ ਦੀਆਂ ਪੁਰਾਤਨ ਅਤੇ ਪ੍ਰਸਿੱਧ ਖੇਡਾਂ 'ਚ ਆਪਣਾ ਪ੍ਰਮੁੱਖ ਸਥਾਨ ਰਖਦੀ ਹੈ। ਕਬੱਡੀ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਲੜੀ ਤਹਿਤ ਦਿਲੇਰ ਦਿੱਲੀ ਟੀਮ ਨੇ ਬਾਲਵੇੜੀ ਸਪੋਰਟਸ ਕੰਪਲੈਕਸ 'ਚ ਖੇਡੇ ਗਏ ਪਾਰਲੇ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ (ਆਈ.ਪੀ.ਕੇ.ਐੱਲ.) ਦੇ ਪਹਿਲੇ ਸੀਜ਼ਨ ਦੇ ਆਪਣੇ ਤੀਜੇ ਗਰੁੱਪ ਮੁਕਾਬਲੇ 'ਚ ਮੁੰਬਈ ਰਾਜੇ ਨੂੰ ਵੀਰਵਾਰ ਰਾਤ ਨੂੰ 56-35 ਦੇ ਫਰਕ ਨਾਲ ਹਰਾ ਦਿੱਤਾ। 

ਦਿੱਲੀ ਦੀ ਇਹ ਦੋ ਮੈਚਾਂ 'ਚ ਦੂਜੀ ਜਿੱਤ ਹੈ ਜਦਕਿ ਮੁੰਬਈ ਦੀ ਦੋ ਮੈਚਾਂ 'ਚ ਪਹਿਲੀ ਹਾਰ ਹੈ। ਇਸ ਤਰ੍ਹਾਂ ਦਿੱਲੀ ਨੇ ਆਪਣੇ ਸਟਾਰ ਰੇਡਰ ਨਵੀਨ ਕੁਮਾਰ ਦੀ ਅਗਵਾਈ 'ਚ ਮੁੰਬਈ ਨੂੰ ਵੱਡੇ ਫਰਕ ਨਾਲ ਹਰਾਉਂਦੇ ਹੋਏ ਪੂਲ-ਬੀ 'ਚ ਟਾਪ 'ਤੇ ਪਹੁੰਚ ਗਈ ਹੈ। ਦਿੱਲੀ ਦੀ ਟੀਮ ਨੇ ਪਹਿਲਾ ਕੁਆਰਟਰ 14-21, ਦੂਜਾ ਕੁਆਰਟਰ 12-5, ਤੀਜਾ ਕੁਆਰਟਰ 12-8 ਅਤੇ ਚੌਥਾ ਕੁਆਰਟਰ 18-10 ਨਾਲ ਆਪਣੇ ਨਾਂ ਕੀਤਾ।  


author

Tarsem Singh

Content Editor

Related News