ਇੰਟਰ-ਹਾਊਸ ਕਬੱਡੀ ਮੁਕਾਬਲੇ ਕਰਾਏ ਗਏ
Tuesday, Apr 23, 2019 - 02:14 PM (IST)

ਭਦੌੜ— ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ 'ਚ ਇੰਟਰ-ਹਾਊਸ ਕਬੱਡੀ ਮੁਕਾਬਲੇ ਸਕੂਲ ਦੇ ਸਰਪ੍ਰਸਤ ਦਰਸ਼ਨ ਸਿੰਘ ਗਿੱਲ ਦੀ ਅਗਵਾਈ 'ਚ ਕਰਾਏ ਗਏ। ਇਸ ਮੁਕਾਬਲੇ 'ਚ ਪ੍ਰੀਮੁਲਾ ਹਾਊਸ, ਡੇਫਡੇਰਿਲ ਹਾਊਸ, ਐਸਟਰ ਹਾਊਸ ਅਤੇ ਟਿਊਪਿਲ ਹਾਊਸ ਦੇ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਗਰੁੱਪ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਬ ਜੂਨੀਅਰ ਗਰੁੱਪ 'ਚ ਪਹਿਲਾ ਸਥਾਨ ਡੇਫੋਡਿਲ ਹਾਊਸ, ਦੂਜਾ ਸਥਾਨ ਟਿਊਲਿਪ ਹਾਊਸ ਨੇ ਪ੍ਰਾਪਤ ਕੀਤਾ। ਜੂਨੀਅਰ ਗਰੁੱਪ 'ਚ ਪਹਿਲਾ ਸਥਾਨ ਟਿਊਲਿਪ ਹਾਊਸ ਅਤੇ ਦੂਜਾ ਸਥਾਨ ਡੇਫੋਡਿਲ ਹਾਊਸ ਨੇ ਪ੍ਰਾਪਤ ਕੀਤਾ।