ਹਨੇਰੀ-ਤੂਫ਼ਾਨ ਨਾਲ ਟੁੱਟ ਗਏ ਖੰਭੇ, ਮੁਰੰਮਤ ਕਰਦਿਆਂ ਮੁਲਾਜ਼ਮ ਨਾਲ ਵਾਪਰ ਗਿਆ ਹਾਦਸਾ

Sunday, Apr 20, 2025 - 04:21 PM (IST)

ਹਨੇਰੀ-ਤੂਫ਼ਾਨ ਨਾਲ ਟੁੱਟ ਗਏ ਖੰਭੇ, ਮੁਰੰਮਤ ਕਰਦਿਆਂ ਮੁਲਾਜ਼ਮ ਨਾਲ ਵਾਪਰ ਗਿਆ ਹਾਦਸਾ

ਭਵਾਨੀਗੜ੍ਹ (ਕਾਂਸਲ)- ਇਲਾਕੇ ਅੰਦਰ ਤੂਫਾਨ ਕਾਰਨ ਬਿਜਲੀ ਸਪਲਾਈ ਵਾਲੇ ਖੰਭੇ ਟੁੱਟਣ ਕਾਰਨ ਗੁੱਲ ਹੋਈ ਬਿਜਲੀ ਸਪਲਾਈ ਨੂੰ ਮੁੜ ਚਾਲੂ ਕਰਨ ਲਈ ਪਿੰਡ ਬਖੋਪੀਰ ਵਿਖੇ ਗਰਿੱਡ 'ਚੋਂ ਟਰੈਕਟਰ ’ਤੇ ਨਵੇਂ ਖੰਭੇ ਲੋਡ ਕਰਨ ਸਮੇਂ ਹੋਏ ਹਾਦਸੇ ਵਿਚ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਇਕ ਬਿਜਲੀ ਕਰਮਚਾਰੀ ਜਗਮੇਲ ਸਿੰਘ ਪਿੰਡ ਆਲੋਅਰਖ਼ ਦਾ ਗਿੱਟਾ ਟੁੱਟ ਗਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਹੋ ਗਏ ਤਬਾਦਲੇ! ਪੜ੍ਹੋ ਪੂਰੀ List

ਸਥਾਨਕ ਬਿਜਲੀ ਬੋਰਡ ਦੇ ਜੇ.ਈ. ਸੰਦੀਪ ਸਿੰਘ ਥੰਮਣ ਸਿੰਘ ਵਾਲਾ ਨੇ ਦੱਸਿਆ ਕਿ ਬੀਤੇ ਦਿਨੀਂ ਆਏ ਤੇਜ਼ ਤੂਫਾਨ ਕਾਰਨ ਸਥਾਨਕ ਇਲਾਕੇ ਵਿਚ 25 ਦੇ ਕਰੀਬ ਬਿਜਲੀ ਸਪਲਾਈ ਵਾਲੇ ਟਰਾਂਸਫਾਰਮਰ ਤੇ 250 ਦੇ ਕਰੀਬ ਖੰਬੇ ਟੁੱਟ ਜਾਣ ਕਾਰਨ ਪੂਰੇ ਇਲਾਕੇ ਅੰਦਰ ਬਿਜਲੀ ਸਪਲਾਈ ਪੂਰੀ ਤਰ੍ਹਾਂ ਗੁੱਲ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਐਕਸੀਅਨ ਸੰਗਰੂਰ ਸੁਖਵੰਤ ਸਿੰਘ ਤੇ ਐੱਸ.ਡੀ.ਓ. ਭਵਾਨੀਗੜ੍ਹ ਮਹਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਨ੍ਹਾਂ ਦੀ ਅਗਵਾਈ ਵਾਲੀ ਪਾਵਰਕਾਮ ਦੇ ਕਰਮਚਾਰੀਆਂ ਦੀ ਟੀਮ ਵੱਲੋਂ ਦਿਨ ਰਾਤ ਲਗਾਤਾਰ ਮਿਹਨਤ ਕਰਕੇ ਬਿਜਲੀ ਦੇ ਨਵੇਂ ਖੰਬੇ ਤੇ ਟਰਾਂਸਫਾਰਮਰ ਲਗਾ ਕੇ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿਚ ਬਿਜਲੀ ਸਪਲਾਈ ਨੂੰ ਚਾਲੂ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੰਗਲਵਾਰ ਨੂੰ ਵੀ ਐਲਾਨੀ ਗਈ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਕਰਮਚਾਰੀਆਂ ਵੱਲੋਂ ਅੱਜ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਇਲਾਕੇ ਅੰਦਰ ਬਿਜਲੀ ਸਪਲਾਈ ਦੀਆਂ ਲਾਈਨਾਂ ਨੂੰ ਠੀਕ ਕਰਨ ਦਾ ਕੰਮ ਲਗਾਤਾਰ ਜਾਰੀ ਰੱਖਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜੇਈ ਮੇਜਰ ਸਿੰਘ ਤੇ ਜੁਗਰਾਜ ਸਿੰਘ ਲਾਇਨਮੈਨ ਵੀ ਮੌਜੂਦ ਸਨ। ਪਿੰਡ ਬਖੋਪੀਰ ਦੇ ਗਰਿਡ ਵਿਖੇ ਖੰਭੇ ਲੱਦਣ ਸਮੇਂ ਹੋਏ ਹਾਦਸੇ ਵਿਚ ਜ਼ਖਮੀ ਹੋਏ ਬਿਜਲੀ ਕਰਮਚਾਰੀ ਜਗਮੇਲ ਸਿੰਘ ਪਿੰਡ ਆਲੋਅਰਖ਼ ਨੂੰ ਮੌਕੇ ਤੋਂ ਨਾਭਾ ਦੇ ਨਿੱਜੀ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News