ਵਿਸਾਖੀ ਵਾਲੇ ਦਿਨ ਹਾਦਸੇ ਦਾ ਸ਼ਿਕਾਰ ਹੋ ਗਏ ਦੋ ਭਰਾ, ਇਕ ਦੀ ਮੌਤ ਤੇ ਦੂਜਾ ਜ਼ਖਮੀ

Sunday, Apr 13, 2025 - 07:07 PM (IST)

ਵਿਸਾਖੀ ਵਾਲੇ ਦਿਨ ਹਾਦਸੇ ਦਾ ਸ਼ਿਕਾਰ ਹੋ ਗਏ ਦੋ ਭਰਾ, ਇਕ ਦੀ ਮੌਤ ਤੇ ਦੂਜਾ ਜ਼ਖਮੀ

ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਅੱਜ ਵਿਸਾਖੀ ਵਾਲੇ ਦਿਨ ਭੰਡਾਰੀ ਪੁੱਲ ਦੇ ਉੱਤੇ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਦੂਸਰਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਸਕੇ ਭਰਾ ਸਨ ਤੇ ਇਹ ਇੱਕ ਮੰਦਰ 'ਚ ਮੱਥਾ ਟੇਕ ਕੇ ਘਰ ਵਾਪਸ ਆ ਰਹੇ ਸਨ ਤੇ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। 

11 ਮਾਸੂਮਾਂ ਨੂੰ ਪਾਗਲ ਕੁੱਤੇ ਨੇ ਵੱਢਿਆ, 45 ਦਿਨ ਬਾਅਦ 3 ਸਾਲਾ ਅੰਸ਼ੂ ਦੀ ਮੌਤ

ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿੰਡ ਰਾਮਪੁਰਾ ਦਬੁਰਜੀ ਵਿਖੇ ਸੰਤ ਅਵਤਾਰ ਸਿੰਘ ਜੀ ਦੀ ਗੱਦੀ 'ਤੇ ਮੱਥਾ ਟੇਕ ਕੇ ਇਹ ਦੋਵੇਂ ਭਰਾ ਆਪਣੇ ਘਰ ਕੋਟ ਖਾਲਸਾ ਨੂੰ ਵਾਪਸ ਆ ਰਹੇ ਸਨ ਤੇ ਭੰਡਾਰੀ ਪੁੱਲ ਦੇ ਉੱਤੇ ਇੱਕ ਟੈਂਪੂ ਨਾਲ ਇਨ੍ਹਾਂ ਦੀ ਟੱਕਰ ਹੋ ਗਈ ਤੇ ਇਸੇ ਦੌਰਾਨ ਪਿੱਛੋਂ ਦੀ ਆ ਰਹੀ ਤੇਜ਼ ਰਫਤਾਰ ਗੱਡੀ ਨੇ ਗੁਰਵਿੰਦਰ ਸਿੰਘ ਦਾ ਸਿਰ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ ਤੇ ਉਸਦਾ ਭਰਾ ਸੁਖਵਿੰਦਰ ਸਿੰਘ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੈ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਸਿੰਘ ਦੀ ਉਮਰ 22 ਸਾਲ ਦੇ ਕਰੀਬ ਹੈ ਤੇ ਸੁਖਵਿੰਦਰ ਸਿੰਘ ਦੀ ਉਮਰ 18 ਸਾਲ ਦੇ ਕਰੀਬ ਹਨ। ਇਹ ਦੋਵੇਂ ਸਕੇ ਭਰਾ ਹਨ ਇਹ ਕੋਟ ਖਾਲਸਾ ਇਲਾਕੇ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਥਾਣਾ ਰਾਮ ਬਾਗ ਦੀ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ ਹਨ। ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਲਾਸ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਜਿਹੜੀ ਗੱਡੀ ਦੇ ਨਾਲ ਟੱਕਰ ਹੋਈ ਸੀ ਉਹ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਏ ਹਨ। ਅਸੀਂ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ

11 ਮਾਸੂਮਾਂ ਨੂੰ ਪਾਗਲ ਕੁੱਤੇ ਨੇ ਵੱਢਿਆ, 45 ਦਿਨ ਬਾਅਦ 3 ਸਾਲਾ ਅੰਸ਼ੂ ਦੀ ਮੌਤ

ਇਸ ਮੌਕੇ ਪੋਸਟਮਾਰਟਮ ਕਰਵਾਉਣ ਆਏ ਪੁਲਸ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਸਕੇ ਭਰਾ ਹਨ। ਇਹ ਦੋਵੇਂ ਸਿਰੇ ਦਬੁਰਜੀ ਦੇ ਲਾਗੇ ਰਾਮਪੁਰਾ ਪਿੰਡ ਵਿਖੇ ਆਪਣੇ ਗੁਰੂਆਂ ਦੀ ਗੱਦੀ ਤੇ ਮੱਥਾ ਟੇਕ ਕੇ ਘਰ ਵਾਪਸ ਆ ਰਹੇ ਸਨ ਤੇ ਇਨ੍ਹਾਂ ਦੀ ਇੱਕ ਟੈਂਪੂ ਦੇ ਨਾਲ ਟੱਕਰ ਹੋਣ ਤੋਂ ਬਾਅਦ ਪਿੱਛੋਂ ਆ ਰਹੀ ਤੇਜ਼ ਰਫਤਾਰ ਗੱਡੀ ਨੇ ਇਨ੍ਹਾਂ ਨੂੰ ਮੌਕੇ 'ਤੇ ਕੁਚਲ ਦਿੱਤਾ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਸਰੇ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਸਾਡੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News