ਟਰੱਕ ਅਤੇ ਟਰੈਕਟਰ ਟਰਾਲੀ ਵਿਚਾਲੇ ਜ਼ਬਰਦਸਤ ਟੱਕਰ, ਵਿਛ ਗਏ ਸੱਥਰ
Monday, Apr 14, 2025 - 04:26 PM (IST)

ਪਾਤੜਾਂ (ਸਨੇਹੀ) : ਪਾਤੜਾਂ ਖਨੌਰੀ ਮੇਨ ਰੋਡ ’ਤੇ ਸਥਿਤ ਪਿੰਡ ਜੋਗੇਵਾਲ ਨਜ਼ਦੀਕ ਟਰੱਕ ਅਤੇ ਟਰੈਕਟਰ -ਟਰਾਲੀ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਅਤੇ 3 ਵਿਅਕਤੀ ਫੱਟੜ ਹੋ ਗਏ ਹਨ। ਸ਼ਿਕਾਇਤ ਦਰਜ ਕਰਵਾਉਂਦਿਆਂ ਅਰਸ਼ਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਕਾਦਰਾਬਾਦ ਥਾਣਾ ਸਦਰ ਸਮਾਨਾ ਨੇ ਦੱਸਿਆ ਕਿ ਮਿਤੀ 13-4-2025 ਨੂੰ ਸਵੇਰੇ ਲਗਭਗ ਸਾਢੇ 4 ਵਜੇ ਦੇ ਕਰੀਬ ਉਹ ਆਪਣੇ ਚਾਚਾ ਅੰਤਰ ਸਿੰਘ, ਚਾਚਾ ਦੇ ਲੜਕੇ ਗਗਨਦੀਪ ਸਿੰਘ ਅਤੇ ਡਰਾਈਵਰ ਮਨਪ੍ਰੀਤ ਸਿੰਘ ਨਾਲ ਟਰੈਕਟਰ-ਟਰਾਲੀ ਨੰਬਰ ਪੀ. ਬੀ 42 ਡੀ -9726 ’ਤੇ ਸਵਾਰ ਹੋ ਕੇ ਪਿੰਡ ਜੋਗੇਵਾਲ ਨਜ਼ਦੀਕ ਜਾ ਰਿਹਾ ਸੀ।
ਜਿਥੇ ਇਕ ਟਰੱਕ ਦੇ ਨਾ ਮਾਲੂਮ ਡਰਾਈਵਰ ਨੇ ਆਪਣਾ ਟਰੱਕ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਲਿਆ ਕੇ ਉਨ੍ਹਾਂ ਦੇ ਟਰੈਕਟਰ-ਟਰਾਲੀ ਵਿਚ ਮਾਰਿਆ। ਇਸ ਹਾਦਸੇ ਵਿਚ ਉਸ ਦੇ ਚਾਚੇ ਦੀ ਮੌਤ ਹੋ ਗਈ ਅਤੇ ਬਾਕੀਆਂ ਦੇ ਸੱਟਾਂ ਲੱਗੀਆਂ। ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਟਰੱਕ ਨੰਬਰ ਪੀ ਬੀ -11 ਸੀ -4127 ਦੇ ਨਾ ਮਾਲੂਮ ਡਰਾਈਵਰ ਖ਼ਿਲਾਫ ਮੁਕੱਦਮਾ ਨੰਬਰ 58, ਮਿਤੀ 13-4-2025 , ਬੀ ਐੱਨ ਐੱਸ ਦੀ ਧਾਰਾ 281,106,125(ਏ , ਬੀ),324(5) ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।