ਭੁਲੱਥ ਵਿਖੇ ਕਬੱਡੀ ਕੱਪ ਦੌਰਾਨ ਨਿੱਜੀ ਸੁਰੱਖਿਆ ਗਾਰਡ ਦੀ ਪਿਸਤੌਲ ਚੋਰੀ

Wednesday, Apr 16, 2025 - 06:36 PM (IST)

ਭੁਲੱਥ ਵਿਖੇ ਕਬੱਡੀ ਕੱਪ ਦੌਰਾਨ ਨਿੱਜੀ ਸੁਰੱਖਿਆ ਗਾਰਡ ਦੀ ਪਿਸਤੌਲ ਚੋਰੀ

ਭੁਲੱਥ (ਰਜਿੰਦਰ)-ਕਰੋੜਾਂ ਰੁਪਏ ਖ਼ਰਚ ਕੇ ਸ਼ਹਿਰ ਵਿਚ ਕਰਵਾਏ ਗਏ ਭੁਲੱਥ ਕਬੱਡੀ ਕੱਪ ਵਿਚ ਸਕਿਓਰਿਟੀ ਲਈ ਲਾਏ ਗਏ ਪ੍ਰਾਈਵੇਟ ਸੁਰੱਖਿਆ ਗਾਰਡਾਂ ਵਿਚੋਂ ਇਕ ਸੁਰੱਖਿਆ ਗਾਰਡ (ਬਾਊਂਸਰ) ਦਾ ਪਿਸਤੌਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿਸਤੌਲ ਚੋਰੀ ਹੋਣ ਦੀ ਖ਼ਬਰ ਜਿਉਂ ਹੀ ਚਲਦੇ ਕਬੱਡੀ ਮੈਚ ਵਿਚ ਪੁਲਸ ਨੂੰ ਪਤਾ ਲੱਗੀ ਤਾਂ ਮਾਮਲੇ ਨੂੰ ਵਧੇਰੇ ਗੰਭੀਰਤਾ ਨਾਲ ਲਿਆ ਗਿਆ। ਪ੍ਰਬੰਧਕਾਂ ਵੱਲੋਂ ਸਟੇਜ ਤੋਂ ਪਿਸਤੌਲ ਨੂੰ ਲੱਭਣ ਲਈ ਨਕਦ ਇਨਾਮ ਦਾ ਐਲਾਨ ਵੀ ਕੀਤਾ ਗਿਆ ਪਰ ਪਿਸਤੌਲ ਚੋਰੀ ਕਰਨ ਵਾਲਾ ਵਿਅਕਤੀ ਲੱਭਿਆ ਨਹੀਂ ਜਾ ਸਕਿਆ। ਇਥੇ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਸੁਰੱਖਿਆ ਗਾਰਡ ਤਾਂ ਕਬੱਡੀ ਕੱਪ ਦੌਰਾਨ ਆਪਣੀ ਪਿਸਤੌਲ ਦੀ ਸੁਰੱਖਿਆ ਹੀ ਨਹੀਂ ਕਰ ਸਕਿਆ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਚੱਲੇਗੀ ਹਨ੍ਹੇਰੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ

ਇਕੱਤਰ ਜਾਣਕਾਰੀ ਅਨੁਸਾਰ ਸ਼ੁਭਮ ਕੁਮਾਰ ਪੁੱਤਰ ਜਸਵੰਤ ਰਾਏ ਵਾਸੀ ਨੀਂਵਾ ਸੰਤੋਖਪੁਰਾ, ਜਲੰਧਰ ਨੇ ਭੁਲੱਥ ਪੁਲਸ ਨੂੰ ਦਿੱਤੇ ਬਿਆਨਾਂ ਰਾਹੀਂ ਦਸਿਆ ਕਿ ਉਸ ਦੀ ਆਪਣੀ ਰਜਿਸਟਰਡ ਬਡੀਗਾਰਡ ਏਜੰਸੀ ਹੈ, ਜਿਸ ਦਾ ਦਫਤਰ ਉਸਨੇ ਆਪਣੇ ਘਰ ਵਿਚ ਹੀ ਬਣਾਇਆ ਹੋਇਆ ਹੈ। ਉਸ ਕੋਲ ਕਾਫੀ ਆਦਮੀ ਅਤੇ ਔਰਤਾਂ ਹਨ, ਜੋ ਸਕਿਓਰਟੀ ਡਿਊਟੀ ਕਰਦੇ ਹਨ। ਜਿਨ੍ਹਾਂ ਵਿਚੋਂ ਕੁਝ ਸਾਬਕਾ ਫੌਜੀ ਵੀ ਹਨ। ਜਿਥੇ ਸਕਿਓਰਟੀ ਦੀ ਲੋੜ ਹੋਵੇ, ਉਥੇ ਉਹ ਸਕਿਓਰਟੀ ਮੁਹੱਈਆ ਕਰਵਾਉਂਦਾ ਹੈ।

ਮਿਤੀ 12,13 ਅਤੇ 14 ਅਪ੍ਰੈੱਲ ਨੂੰ ਕਸਬਾ ਭੁਲੱਥ ਵਿਖੇ ਮੋਹਨਬੀਰ ਸਿੰਘ ਬੱਲ ਵੱਲੋਂ ਕੱਬਡੀ ਕੱਪ ਵਿਚ ਸਕਿਓਰਟੀ ਲਈ 60 ਨੌਜਵਾਨਾਂ ਅਤੇ ਔਰਤਾਂ ਦੀ ਮੰਗ ਜੁਬਾਨੀ ਕੀਤੀ ਗਈ ਸੀ। ਉਸ ਨੇ ਇਸ ਮੰਗ ਅਨੁਸਾਰ ਕੁਝ ਆਦਮੀ ਹਥਿਆਰਾ ਵਾਲੇ ਅਤੇ ਕੁਝ ਹਥਿਆਰਾਂ ਤੋ ਬਿਨਾਂ ਆਦਮੀ ਅਤੇ ਔਰਤਾਂ ਭੇਜੀਆਂ ਸਨ ਅਤੇ ਉਹ ਖੁਦ ਵੀ ਇਨ੍ਹਾਂ ਨਾਲ ਸੀ। ਉਸ ਦੇ ਕੋਲ 32 ਬੋਰ ਦਾ ਲਾਇਸੈਂਸੀ ਪਿਸਤੌਲ ਸੀ। 14 ਅਪ੍ਰੈੱਲ ਨੂੰ ਫਾਈਨਲ ਕਬੱਡੀ ਕੱਪ ਵਾਲੇ ਦਿਨ ਲੋਕਾਂ ਦੀ ਬਹੁਤ ਜਿਆਦਾ ਭੀੜ ਸੀ।

ਇਹ ਵੀ ਪੜ੍ਹੋ: ਬਿਆਸ ਦਰਿਆ 'ਚ ਡੁੱਬੇ ਨੌਜਵਾਨਾਂ ਦਾ ਨਹੀਂ ਲੱਗਾ ਕੋਈ ਥਹੁ-ਪਤਾ, NDRF ਦੀਆਂ ਟੀਮਾਂ ਨੇ ਸਾਂਭਿਆ ਮੋਰਚਾ

ਉਸ ਨੇ ਆਪਣਾ ਉਕਤ ਪਿਸਤੌਲ ਆਪਣੀ ਬੈਲਟ ਨਾਲ ਕਵਰ ਵਿਚ ਪਾਇਆ ਹੋਇਆ ਸੀ। ਭੀੜ ਜ਼ਿਆਦਾ ਹੋਣ ਕਰਕੇ ਉਹ ਮੇਨ ਐਂਟਰੀ ਗੇਟ ’ਤੇ ਦੋ ਸਕਿਓਰਟੀ ਗਾਰਡਾਂ ਨਾਲ ਖ਼ੁਦ ਵੀ ਖੜ੍ਹਾ ਸੀ। ਸ਼ਾਮ ਦੇ ਕਰੀਬ 7: 20 ’ਤੇ ਉਸਨੇ ਵੇਖਿਆ ਕਿ ਕਵਰ ਵਿਚ ਪਾਇਆ ਪਿਸਤੌਲ ਕਵਰ ਵਿਚ ਨਹੀਂ ਸੀ। ਜਿਆਦਾ ਭੀੜ ਅਤੇ ਧੱਕਮ-ਧੱਕਾ ਹੋਣ ਕਰਕੇ ਕੋਈ ਅਣਪਛਾਤਾ ਵਿਅਕਤੀ ਉਸਦਾ ਪਿਸਤੌਲ ਚੋਰੀ ਕਰਕੇ ਲੈ ਗਿਆ ਸੀ। ਜਿਸ ਦੀ ਉਸਨੇ ਮੌਕੇ ’ਤੇ ਸਟੇਜ ਤੋਂ ਅਨਾਊਂਸਮੈਂਟ ਵੀ ਕਰਵਾਈ ਸੀ। ਹੁਣ ਤੱਕ ਉਹ ਆਪਣੇ ਪਿਸਤੌਲ ਦੀ ਭਾਲ ਕਰਦਾ ਰਿਹਾ ਹੈ, ਜੋ ਨਹੀਂ ਮਿਲਿਆ ਹੈ। ਇਸ ਸੰਬੰਧੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਥਾਣਾ ਭੁਲੱਥ ਦੀ ਪੁਲਸ ਵੱਲੋਂ ਇਨ੍ਹਾਂ ਬਿਆਨਾਂ ਦੇ ਆਧਾਰ ’ਤੇ ਨਾਮਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:  ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ! ਖਾਤਿਆਂ 'ਚ ਆ ਰਹੇ 24 ਘੰਟਿਆਂ 'ਚ ਪੈਸੇ, ਹੋਇਆ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News