ਕਬੱਡੀ ਕਾਰਨੀਵਲ ਦਾ ਆਗਾਜ਼ ਅੱਜ ਤੋਂ
Friday, Mar 01, 2019 - 11:12 AM (IST)

ਬਠਿੰਡਾ— ਬਠਿੰਡਾ 'ਚ ਇਕ ਅਤੇ ਦੋ ਮਾਰਚ ਨੂੰ ਹੋਣ ਵਾਲੇ ਕਬੱਡੀ ਕਾਰਨੀਵਲ ਦੀਆਂ ਤਿਆਰੀਆਂ ਸਬੰਧੀ ਏ.ਡੀ.ਸੀ. ਜਨਰਲ ਸੁਖਪ੍ਰੀਤ ਸਿੰਘ ਸਿੱਧੂ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਅਧਿਕਾਰੀਆਂ ਦੀ ਡਿਊਟੀ ਸਹੀ ਢੰਗ ਨਾਲ ਕਰਨ ਦੇ ਹੁਕਮ ਦਿੱਤੇ ਗਏ। ਜਦਕਿ ਕਾਰਨੀਵਲ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਡੋਪ ਟੈਸਟ ਲਾਜ਼ਮੀ ਤੌਰ 'ਤੇ ਕਰਨ ਦੀ ਹਿਦਾਇਤ ਜਾਰੀ ਕੀਤੀ ਗਈ।
ਜ਼ਿਲਾ ਪੱਧਰੀ ਕਬੱਡੀ ਕਾਰਨੀਵਲ ਦੇ ਦੌਰਨ ਹੋਣ ਵਾਲੇ ਕਬੱਡੀ ਓਪਨ ਅਤੇ ਕਬੱਡੀ 55 ਕਿਲੋ ਦੇ ਮੁਕਾਬਲਿਆਂ ਦੇ ਦੌਰਾਨ ਹਰ ਬਲਾਕ 'ਚੋਂ ਚੁਣੇ ਗਏ ਖਿਡਾਰੀ ਹਿੱਸਾ ਲੈਣਗੇ। ਕਬੱਡੀ ਓਪਨ 'ਚ ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਪੰਜ ਲੱਖ, ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਤਿੰਨ ਲੱਖ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਜਦਕਿ ਵਿਦਿਆਰਥੀਆਂ ਦੇ ਕਬੱਡੀ 55 ਕਿਲੋ 'ਚ 2.5 ਲੱਖ, 1.5 ਲੱਖ ਅਤੇ 51 ਹਜ਼ਾਰ ਦੇ ਇਨਾਮ ਦਿੱਤੇ ਜਾਣਗੇ।