ਕਬੱਡੀ ਅਤੇ ਕੁਸ਼ਤੀ ''ਚ ਵਿਦਿਆਰਥਣਾਂ ਨੇ ਦਿਖਾਇਆ ਦਮ
Monday, Apr 01, 2019 - 01:56 PM (IST)

ਛਿੰਦਵਾੜਾ— ਸ਼ਾਮ ਉਮੇਰਠ/ਪਰਾਸੀਆ ਦੇ ਕੰਪਲੈਕਸ 'ਚ ਬਲਾਕ ਪੱਧਰੀ ਕਬੱਡੀ ਅਤੇ ਕੁਸ਼ਤੀ ਪ੍ਰਤੀਯੋਗਿਤਾ ਦਾ ਆਯੋਜਨ ਸਵੀਪ ਪਲਾਨ ਦੇ ਤਹਿਤ ਕੀਤਾ ਗਿਆ। ਖਿਡਾਰਨਾਂ ਦਾ ਮਨੋਬਲ ਵਧਾਉਣ ਲਈ ਐੱਸ.ਡੀ.ਐੱਮ. ਰਾਜੇਸ਼ ਸਾਹੀ, ਤਹਿਸੀਲਦਾਰ ਵੀਰ ਬਹਾਦੁਰ ਧਰੁਵੇ, ਸਵੀਪ ਨੋਡਲ ਅਧਿਕਾਰੀ ਸੰਤੋਸ਼ ਡੇਹਰੀਆ ਅਤੇ ਕੁਆਰਡੀਨੇਟਰ ਇੰਚਾਰਜ ਕੇ.ਐੱਸ. ਬਾਗਡੇ ਹਾਜ਼ਰ ਸਨ। ਇਸ ਮੌਕੇ 'ਤੇ ਖਿਡਾਰਨਾਂ ਨੇ ਕਬੱਡੀ ਅਤੇ ਕੁਸ਼ਤੀ ਮੁਕਾਬਲੇ 'ਚ ਹਿੱਸਾ ਲੈ ਕੇ ਆਪਣਾ ਹੁਨਰ ਦਾ ਮੁਜ਼ਾਹਰਾ ਕੀਤਾ। ਇਸ ਦੌਰਾਨ ਕੁਲ 100 ਤੋਂ ਜ਼ਿਆਦਾ ਖਿਡਾਰਨਾਂ ਨੇ ਹਿੱਸਾ ਲਿਆ। ਪ੍ਰਤੀਯੋਗਿਤਾ ਦੇ ਨਿਰਣਾਇਕ ਬਲਾਕ 'ਚ ਵਸੀਮ ਖਾਨ, ਮੁਹੰਮਦ ਰਾਸ਼ਿਦ, ਨਰਿੰਦਰ ਚੌਰਸੀਆ, ਵਰਸ਼ਾ ਜਾਧਵ, ਸਵਾਤੀ ਚੌਰਸੀਆ, ਰਤਨਦਾਸ, ਸੁਖਦੇਵ ਪਵਾਰ ਸ਼ਾਮਲ ਸਨ।