ਇਤਰਾਜ਼ਯੋਗ ਟਿੱਪਣੀ ਮਾਮਲੇ ਤੋਂ ਬਾਅਦ ਰਾਹੁਲ ਨੇ ਕਿਹਾ-ਆਪਣੇ ਹੀ ਚਰਿੱਤਰ ''ਤੇ ਹੋਣ ਲੱਗਾ ਸੀ ਸ਼ੱਕ
Wednesday, Mar 27, 2019 - 07:40 PM (IST)

ਨਵੀਂ ਦਿੱਲੀ : 'ਮੈਂ ਕੁਝ ਨਹੀਂ ਕਰ ਸਕਦਾ ਸੀ, ਸਿਵਾਏ ਖੁੱਦ 'ਤੇ ਅਤੇ ਆਪਣੇ ਕਰੈਕਟਰ 'ਤੇ ਸ਼ੱਕ ਕਰਨ ਤੋਂ ਇਲਾਵਾ'। ਇਹ ਸ਼ਬਦ ਕੇ. ਐੱਲ. ਰਾਹੁਲ ਦੇ ਹਨ ਜੋ ਉਸ ਨੇ ਆਪਣੇ ਹਾਲਾਤ ਦੱਸਦਿਆਂ ਕਹੇ। ਜਦੋਂ ਇਕ ਟੀਵੀ ਚੈਨਲ 'ਤੇ ਪ੍ਰੋਗਰਾਮ ਦੌਰਾਨ ਹਾਰਦਿਕ ਪੰਡਯਾ ਅਤੇ ਰਾਹੁਲ ਨੂੰ ਮਹਿਲਾਵਾਂ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਲਈ ਅਸਥਾਈ ਤੌਰ 'ਤੇ ਟੀਮ ਤੋਂ ਬਾਹਰ ਕਰ ਦਿੱਤਾ ਸੀ। ਪ੍ਰਬੰਧਕ ਕਮੇਟੀ (ਸੀ. ਓ. ਏ.) ਨੇ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੁਪਰੀਮ ਕੋਰਟ ਵੱਲੋਂ ਨਿਯੁਕਤ ਬੀ. ਸੀ. ਸੀ. ਆਈ. ਲੋਕਪਾਲ ਨੂੰ ਸੌਂਪੀ ਅਤੇ ਹੁਣ ਇਸ 'ਤੇ ਫੈਸਲੇ ਦਾ ਇੰਤਜ਼ਾਰ ਹੈ।
ਰਾਹੁਲ ਨੇ ਆਸਟਰੇਲੀਆ ਦੌਰੇ ਵਿਚਾਲੇ ਭਾਰਤ ਵਾਪਸ ਭੇਜੇ ਜਾਣ ਬਾਰੇ ਗੱਲ ਕੀਤੀ। ਉਸ ਨੇ ਮੀਡੀਆ ਨੂੰ ਕਿਹਾ, ''ਇਹ ਬੇਹੱਦ ਮੁਸ਼ਕਲ ਦੌਰਾ ਸੀ ਕਿਉਂਕਿ ਮੈਨੂੰ ਇਸ ਦੀ ਆਦਤ ਨਹੀਂ ਸੀ ਕਿ ਲੋਕ ਮੈਨੂੰ ਨਾਪਸੰਦ ਕਰਨ। ਪਹਿਲਾਂ ਇਕ ਹਫਤੇ ਜਾਂ 10 ਦਿਨ ਵਿਚ ਕੁਝ ਨਹੀਂ ਕਰ ਸਕਿਆ ਸੀ ਸਿਵਾਏ ਖੁੱਦ 'ਤੇ ਅਤੇ ਆਪਣੇ ਕਰੈਕਟਰ 'ਚ ਸ਼ੱਕ ਕਰਨ ਤੋਂ ਇਲਾਵਾ। ਸਭ ਤੋਂ ਬੁਰੀ ਗੱਲ ਇਹ ਰਹੀ ਸੀ ਕਿ ਕੀ ਤੁਸੀਂ ਅਸਲ 'ਚ ਬੁਰੇ ਇੰਸਾਨ ਹੋ ਜਿੰਨਾ ਤੁਹਾਡੇ ਬਾਰੇ ਲਿਖਿਆ ਗਿਆ ਹੈ।''
ਰਾਹੁਲ ਨੇ ਕਿਹਾ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਬਾਹਰ ਜਾਣ ਤੋਂ ਡਰਦਾ ਸੀ ਕਿਉਂਕਿ ਮੈਂ ਇਸ ਦੇ ਲਈ ਤਿਆਰ ਨਹੀਂ ਸੀ। ਜੇਕਰ ਕੋਈ ਸਵਾਲ ਪੁੱਛੇਗਾ ਥਾਂ ਮੈਂ ਨਹੀਂ ਜਾਣਦਾ ਕਿ ਕੀ ਜਵਾਬ ਦੇਵਾਂ। ਮੈਂ ਅਭਿਆਸ ਲਈ ਜਾਂਦਾ, ਵਾਪਸ ਘਰ ਪਰਤਦਾ ਅਤੇ ਆਪਣੇ ਪਲੇਸਟੇਸ਼ਨ ਵਿਚ ਲੱਗ ਜਾਂਦਾ ਕਿਉਂਕਿ ਮੈਂ ਲੋਕਾਂ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਸੀ। ਇਸ ਤਰ੍ਹਾਂ ਤੁਸੀਂ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਹੋ ਜਾਂਦੇ ਹੋ। ਤੁਹਾਡੇ ਕੋਲ ਦੋਸਤ ਬਣਾਉਣ ਲਈ ਸਮਾਂ ਨਹੀਂ ਹੁੰਦਾ। ਮੈਂ ਆਪਣੇ ਸਹਿਯੋਗੀ ਸਟਾਫ ਅਤੇ ਟੀਮ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬੁਰੇ ਦੌਰ 'ਚ ਮੇਰਾ ਸਾਥ ਦਿੱਤਾ।''