ਇਸ ਅਦਾਕਾਰ ਨਾਲ ਵਿਆਹ ਦੇ ਬੰਧਨ ’ਚ ਬੱਝੀ ਬੈਡਮਿੰਟਨ ਖਿਡਾਰਣ ਜਵਾਲਾ ਗੁੱਟਾ, ਵੇਖੋ ਤਸਵੀਰਾਂ

Thursday, Apr 22, 2021 - 06:44 PM (IST)

ਇਸ ਅਦਾਕਾਰ ਨਾਲ ਵਿਆਹ ਦੇ ਬੰਧਨ ’ਚ ਬੱਝੀ ਬੈਡਮਿੰਟਨ ਖਿਡਾਰਣ ਜਵਾਲਾ ਗੁੱਟਾ, ਵੇਖੋ ਤਸਵੀਰਾਂ

ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਅਤੇ ਅਦਾਕਾਰ ਵਿਸ਼ਾਲ ਵਿਸ਼ਣੂ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਦੋਵਾਂ ਨੇ ਆਪਣੇ ਵਿਆਹ ਦਾ ਕਾਰਡ ਸਾਂਝਾ ਕਰਦੇ ਜਾਣਕਾਰੀ ਦਿੱਤੀ ਸੀ ਕਿ ਉਹ 22 ਤਾਰੀਖ਼ ਨੂੰ ਵਿਆਹ ਰਚਾਉਣ ਵਾਲੇ ਹਨ।

PunjabKesari

ਜਵਾਲਾ ਅਤੇ ਵਿਸ਼ਾਲ ਦੇ ਵਿਆਹ ਦੇ ਸਮਾਗਮ ਨਿੱਜੀ ਰਿਹਾ। ਕੋਰੋਨਾ ਦੇ ਚੱਲਦੇ ਇਸ ਵਿਆਹ ਸਮਾਗਮ ਵਿਚ ਕਰੀਬੀ ਦੋਸਤ ਅਤੇ ਪਰਿਵਾਰ ਦੇ ਲੋਕ ਹੀ ਸ਼ਾਮਲ ਹੋਏ ਸਨ। ਜਵਾਲਾ ਨੇ ਹਰੇ ਅਤੇ ਲਾਲ ਰੰਗ ਦੀ ਸਾੜੀ ਪਾਈ ਹੋਈ ਸੀ, ਉਥੇ ਹੀ ਵਿਸ਼ਣੂ ਧੋਤੀ-ਕੁੜਤੇ ਵਿਚ ਨਜ਼ਰ ਆਏ। ਇਨ੍ਹਾਂ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਜਵਾਲਾ ਦੀ ਹਲਦੀ ਅਤੇ ਮਹਿੰਦੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਸਨ। 

PunjabKesari

ਦੱਸ ਦੇਈਏ ਕਿ ਅਦਾਕਾਰ ਬਣਨ ਤੋਂ ਪਹਿਲਾਂ ਵਿਸ਼ਣੂ ਤਾਮਿਲਨਾਡੂ ਲਈ ਕ੍ਰਿਕਟ ਵੀ ਖੇਡ ਚੁੱਕੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਜਵਾਲਾ ਗੁੱਟਾ ਅਤੇ ਵਿਸ਼ਣੂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। 

PunjabKesari

 

 


author

cherry

Content Editor

Related News