ਯੁਵੈਂਟਸ ਨੇ ਬਾਰਸੀਲੋਨਾ ਨੂੰ ਹਰਾਇਆ, ਮੇਸੀ 'ਤੇ ਭਾਰੀ ਪਿਆ ਰੋਨਾਲਡੋ

Wednesday, Dec 09, 2020 - 10:55 PM (IST)

ਯੁਵੈਂਟਸ ਨੇ ਬਾਰਸੀਲੋਨਾ ਨੂੰ ਹਰਾਇਆ, ਮੇਸੀ 'ਤੇ ਭਾਰੀ ਪਿਆ ਰੋਨਾਲਡੋ

ਬਾਰਸੀਲੋਨਾ– ਇਸ ਦੌਰ ਵਿਚ ਫੁੱਟਬਾਲ ਦੇ ਦੋ ਸਭ ਤੋਂ ਵੱਡੇ ਸਿਤਾਰਿਆਂ ਕ੍ਰਿਸਟਿਆਨੋ ਰੋਨਾਲਡੋ ਤੇ ਲਿਓਨਿਲ ਮੇਸੀ ਦੇ ਮੁਕਾਬਲੇ ਵਿਚ ਰੋਨਾਲਡੋ ਦਾ ਪਲੜਾ ਭਾਰੀ ਰਿਹਾ ਤੇ ਉਸਦੇ ਦੋ ਗੋਲਾਂ ਦੀ ਮਦਦ ਨਾਲ ਯੁਵੈਂਟਸ ਨੇ ਚੈਂਪੀਅਨਸ ਲੀਗ ਵਿਚ ਬਾਰਸੀਲੋਨਾ ਨੂੰ 3-0 ਨਾਲ ਹਰਾ ਦਿੱਤਾ। ਪਿਛਲੇ 7 ਸਾਲ ਵਿਚ ਘਰੇਲੂ ਮੈਦਾਨ 'ਤੇ ਬਾਰਸੀਲੋਨਾ ਦੀ ਇਹ ਪਹਿਲੀ ਹਾਰ ਹੈ। ਰੋਨਾਲਡੋ ਨੇ ਦੋਵੇਂ ਗੋਲ ਪੈਨਲਟੀ ਕਾਰਨਰ 'ਤੇ ਕੀਤੇ ਜਦਕਿ ਤੀਜਾ ਗੋਲ ਵੈਸਟਨ ਮੈਕੇਨੀ ਨੇ ਕੀਤਾ। ਮੇਸੀ ਤੇ ਰੋਨਾਲਡੋ ਨੇ ਇਕ ਹੱਥ ਨਾਲ ਇਕ-ਦੂਜੇ ਨੂੰ ਗਲੇ ਲਾਇਆ ਤੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਦੇਰ ਆਪਸ ਵਿਚ ਗੱਲਬਾਤ ਕੀਤੀ। ਕੋਰੋਨਾ ਮਹਾਮਾਰੀ ਕਾਰਣ ਮੈਚ ਦਰਸ਼ਕਾਂ ਦੇ ਬਿਨਾਂ ਖੇਡਿਆ ਗਿਆ। ਰੋਨਾਲਡੋ ਤੇ ਮੇਸੀ ਦਾ ਆਖਰੀ ਵਾਰ ਸਾਹਮਣਾ 2018 ਵਿਚ ਹੋਇਆ ਸੀ ਜਦੋਂ ਰੋਨਾਲਡੋ ਰੀਅਲ ਮੈਡ੍ਰਿਡ ਲਈ ਖੇਡਦਾ ਸੀ। ਦੋਵੇਂ ਟੀਮਾਂ ਨਾਕਆਊਟ ਵਿਚ ਪਹਿਲਾਂ ਹੀ ਪਹੁੰਚ ਚੁੱਕੀਆਂ ਹਨ। ਦੋਵਾਂ ਦੇ 15 ਅੰਕ ਹਨ ਪਰ ਬਿਹਤਰ ਗੋਲ ਔਸਤ ਦੇ ਆਧਾਰ 'ਤੇ ਯੁਵੈਂਟਸ ਗਰੁੱਪ-ਜੀ ਵਿਚ ਚੋਟੀ 'ਤੇ ਹੈ।

ਨੋਟ- ਯੁਵੈਂਟਸ ਨੇ ਬਾਰਸੀਲੋਨਾ ਨੂੰ ਹਰਾਇਆ, ਮੇਸੀ 'ਤੇ ਭਾਰੀ ਪਿਆ ਰੋਨਾਲਡੋ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News