ਲੈਂਗਰ ਨੇ ਕੀਤੀ ਵਿਰਾਟ ਕੋਹਲੀ ਦੀ ਸ਼ਲਾਘਾ

01/16/2019 12:07:05 AM


ਐਡੀਲੇਡ— ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਵਿਰਾਟ ਕੋਹਲੀ ਦੀ ਤੁਲਨਾ ਸਚਿਨ ਤੇਂਦੁਲਕਰ ਨਾਲ ਕਰਦਿਆਂ ਕਿਹਾ ਕਿ ਭਾਰਤੀ ਕਪਤਾਨ ਦਾ ਕ੍ਰਿਕਟ ਦੇ ਸਾਰੇ ਸਵਰੂਪਾਂ ਵਿਚ ਆਪਣੇ ਸ਼ਾਟ ਖੇਡਦੇ ਸਮੇਂ ਸੰਤੁਲਨ ਅਵਿਸ਼ਵਾਸਯੋਗ ਹੈ।

PunjabKesari
ਲੈਂਗਰ ਨੇ ਮੈਚ ਤੋਂ ਬਾਅਦ ਕਿਹਾ, ''ਮੈਂ ਇਨ੍ਹਾਂ ਦੋਵਾਂ (ਕੋਹਲੀ ਤੇ ਸਚਿਨ ਨੂੰ) ਨੂੰ ਆਪਣੀ ਟੀਮ ਵਿਚ ਰੱਖਣਾ ਚਾਹੁੰਦਾ ਹਾਂ। ਸਚਿਨ ਅਵਿਸ਼ਵਾਸਯੋਗ ਕ੍ਰਿਕਟਰ ਸੀ। ਮੈਂ ਉਸ ਨੂੰ ਖੇਡਦੇ ਹੋਏ ਦੇਖਦਾ ਸੀ ਤੇ ਅਜਿਹਾ ਲੱਗਦਾ ਸੀ ਕਿ ਜਿਵੇਂ ਉਹ ਧਿਆਨ ਵਿਚ ਲੱਗਾ ਹੋਇਆ ਹੈ। ਉਹ ਬੇਹੱਦ ਸ਼ਾਂਤਚਿੱਤ ਹੋ ਕੇ ਖੇਡਦਾ ਸੀ ਤੇ ਇਸ ਲਈ ਉਸਦੇ ਰਿਕਾਰਡ ਅਦਭੁੱਤ ਹਨ।'' ਉਸ ਨੇ ਕਿਹਾ, ''ਵਿਰਾਟ ਵੀ ਇਹ ਹੀ ਕੰਮ ਕਰ ਰਿਹਾ ਹੈ। ਉਹ ਬੱਲੇਬਾਜ਼ੀ ਵਿਚ ਸ਼ਾਂਤੀ ਨਾਲ ਕੰਮ ਲੈਂਦਾ ਹੈ ਤੇ ਬੇਹੱਦ ਮੁਕਾਬਲੇਬਾਜ਼ ਹੈ ਤੇ ਤਕਨੀਕੀ ਤੌਰ 'ਤੇ ਉਸਦਾ ਸੰਤੁਲਨ ਅਵਿਸ਼ਵਾਸਯੋਗ ਹੈ। ਖੇਡ ਦੇ ਸਾਰੇ ਸਵਰੂਪਾਂ ਵਿਚ ਹਰ ਤਰ੍ਹਾਂ ਦੀ ਸ਼ਾਟ ਖੇਡਣਾ ਉਸਦੇ ਲਈ ਆਸਾਨ ਕੰਮ ਹੈ।''


Related News