ਰਾਂਚੀ ਟੈਸਟ ਦੌਰਾਨ ਫਿਰ ਤੋਂ ਧੋਨੀ ਨਾਲ ਮਿਲਣਾ ਚਾਹੁੰਦੈ ਜੁਰੇਲ

Wednesday, Feb 21, 2024 - 08:04 PM (IST)

ਰਾਂਚੀ ਟੈਸਟ ਦੌਰਾਨ ਫਿਰ ਤੋਂ ਧੋਨੀ ਨਾਲ ਮਿਲਣਾ ਚਾਹੁੰਦੈ ਜੁਰੇਲ

ਰਾਂਚੀ- ਨੌਜਵਾਨ ਵਿਕਟਕੀਪਰ-ਬੱਲੇਬਾਜ਼ ਧਰੁਵ ਜੁਰੇਲ ਸ਼ੁੱਕਰਵਾਰ ਨੂੰ ਇੱਥੇ ਇੰਗਲੈਂਡ ਵਿਰੁੱਧ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਦੌਰਾਨ ਫਿਰ ਤੋਂ ਚਮਤਕਾਰੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਮਿਲਣ ਦੀ ਤਮੰਨਾ ਰੱਖਦਾ ਹੈ। ਰਾਜਕੋਟ ਵਿਚ ਭਾਰਤ ਦੀ ਪਹਿਲੀ ਪਾਰੀ ਵਿਚ 46 ਦੌੜਾਂ ਬਣਾ ਕੇ ਸ਼ਾਨਦਾਰ ਡੈਬਿਊ ਕਰਨ ਵਾਲਾ ਜੁਰੇਲ 2021 ਵਿਚ ਰਾਜਸਥਾਨ ਰਾਇਲਜ਼ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਆਪਣੇ ਪਹਿਲੇ ਸਾਲ ਦੌਰਾਨ ਇਕ ਵਾਰ ਧੋਨੀ ਨਾਲ ਮਿਲਿਆ ਹੈ ਪਰ ਇਹ 23 ਸਾਲ ਦਾ ਵਿਕਟਕੀਪਰ ਫਿਰ ਤੋਂ ਧੋਨੀ ਨਾਲ ਮਿਲ ਕੇ ਉਸ ਤੋਂ ਵੱਧ ਤੋਂ ਵੱਧ ਚੀਜ਼ਾਂ ਸਿੱਖਣਾ ਚਾਹੁੰਦਾ ਹੈ।
ਜੁਰੇਲ ਨੇ ਕਿਹਾ,‘‘ਮਾਹੀ ਭਰਾ ਨਾਲ ਮਿਲਣਾ ਮੇਰਾ ਸੁਪਨਾ ਹੈ। ਪਿਛਲੀ ਵਾਰ ਮੈਂ ਆਈ. ਪੀ. ਐੱਲ. ਵਿਚ ਉਸ ਨਾਲ ਮਿਲਿਆ ਸੀ ਪਰ ਮੈਂ ਭਾਰਤੀ ਜਰਸੀ ਵਿਚ ਉਸ ਨਾਲ ਮਿਲਣਾ ਚਾਹੁੰਦਾ ਹਾਂ। ਜਦੋਂ ਵੀ ਮੈਂ ਉਸ ਨਾਲ ਗੱਲ ਕੀਤੀ ਹੈ, ਮੈਨੂੰ ਕੁਝ ਚੀਜ਼ਾਂ ਸਿੱਖਣ ਨੂੰ ਹੀ ਮਿਲੀਆਂ ਹਨ, ਜਿਸ ਨਾਲ ਮੈਨੂੰ ਮੇਰੀ ਕ੍ਰਿਕਟ ਵਿਚ ਕਾਫੀ ਮਦਦ ਮਿਲੀ। ਮੈਂ ਰਾਂਚੀ ਵਿਚ ਮਾਹੀ ਭਰਾ ਨਾਲ ਮਿਲਣ ਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ।’’


author

Aarti dhillon

Content Editor

Related News